ਰੂਸ ’ਚ ਕੋਰੋਨਾ ਪੀੜਤਾਂ ਦਾ ਅੰਕੜਾ 51 ਲੱਖ ਦੇ ਕਰੀਬ ਪੁੱਜਾ

Wednesday, Jun 02, 2021 - 03:58 PM (IST)

ਰੂਸ ’ਚ ਕੋਰੋਨਾ ਪੀੜਤਾਂ ਦਾ ਅੰਕੜਾ 51 ਲੱਖ ਦੇ ਕਰੀਬ ਪੁੱਜਾ

ਮਾਸਕੋ (ਭਾਸ਼ਾ) : ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 8832 ਮਾਮਲੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ 51 ਲੱਖ ਦੇ ਕਰੀਬ ਪਹੁੰਚ ਗਿਆ। ਰੂਸੀ ਫੈਡਰਲ ਰਿਸਪਾਂਸ ਸੈਂਟਰ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 50 ਲੱਖ 90 ਹਜ਼ਾਰ 249 ਹੋ ਗਈ ਹੈ। ਦੇਸ਼ ਦੇ 83 ਖੇਤਰਾਂ ਵਿਚ ਦਰਜ ਨਵੇਂ ਮਾਮਲਿਆਂ ਵਿਚ 1268 ਯਾਨੀ 13.3 ਫ਼ੀਸਦੀ ਵਿਚ ਇਸ ਦੇ ਲੱਛਣ ਨਹੀਂ ਪਾਏ ਗਏ।

ਦੇਸ਼ ਵਿਚ ਕੋਰੋਨਾ ਵਾਧਾ ਦਰ 0.19 ਫ਼ੀਸਦੀ ਹੋ ਗਈ ਹੈ। ਮਾਸਕੋ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 2842 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਦੋਂਕਿ ਸੈਂਟ ਪੀਟਰਸਬਰਗ ਵਿਚ 828 ਅਤੇ ਮਾਸਕੋ ਖੇਤਰ ਵਿਚ 761 ਮਾਮਲੇ ਸਾਹਮਣੇ ਆਏ।  ਇਸ ਦੌਰਾਨ 394 ਹੋਰ ਮਰੀਜ਼ਾਂ ਨੇ ਆਪਣੀ ਜਾਨ ਗਵਾਈ, ਜਿਸ ਨੂੰ ਮਿਲਾ ਕੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 1 ਲੱਖ 22 ਹਜ਼ਾਰ 267 ਹੋ ਗਈ। ਰੂਸ ਵਿਚ ਹੁਣ ਤੱਕ 47 ਲੱਖ 02 ਹਜ਼ਾਰ 599 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।


author

cherry

Content Editor

Related News