ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਰੂਸ ਨੇ ਫੜਿਆ ਅਮਰੀਕੀ ਪੱਤਰਕਾਰ, ਜਾਸੂਸੀ ਦਾ ਲਗਾਇਆ ਦੋਸ਼

03/31/2023 1:08:46 AM

ਮਾਸਕੋ : ਰੂਸ 'ਚ ‘ਵਾਲ ਸਟਰੀਟ ਜਰਨਲ’ ਲਈ ਕੰਮ ਕਰਨ ਵਾਲੇ ਇਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰੂਸ ਦੀ ਚੋਟੀ ਦੀ ਸੁਰੱਖਿਆ ਏਜੰਸੀ FSB ਨੇ ਇਹ ਜਾਣਕਾਰੀ ਦਿੱਤੀ। ਸ਼ੀਤ ਯੁੱਧ ਤੋਂ ਬਾਅਦ ਜਾਸੂਸੀ ਦੇ ਦੋਸ਼ਾਂ ਵਿੱਚ ਕਿਸੇ ਅਮਰੀਕੀ ਪੱਤਰਕਾਰ ਦੀ ਗ੍ਰਿਫ਼ਤਾਰੀ ਦਾ ਇਹ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ

ਵਾਲ ਸਟਰੀਟ ਜਰਨਲ ਨੇ ਜਾਸੂਸੀ ਦੇ ਦੋਸ਼ਾਂ ਨੂੰ ਕੀਤਾ ਖਾਰਿਜ

ਅਖ਼ਬਾਰ ‘ਵਾਲ ਸਟਰੀਟ ਜਰਨਲ’ ਨੇ ਜਾਸੂਸੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਫੈਡਰਲ ਸੁਰੱਖਿਆ ਸੇਵਾ (FSB) ਨੇ ਵੀਰਵਾਰ ਨੂੰ ਕਿਹਾ ਕਿ ਇਵਾਨ ਗੇਰਸ਼ਕੋਵਿਚ ਨੂੰ ਯੇਕਾਟੇਰਿਨਬਰਗ ਦੇ ਉਰਲ ਪਹਾੜੀ ਸ਼ਹਿਰ ਵਿੱਚ ਕਥਿਤ ਤੌਰ 'ਤੇ ਗੁਪਤ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਹਿਰਾਸਤ ਵਿੱਚ ਲਿਆ ਗਿਆ ਸੀ। ਐੱਫਐੱਸਬੀ ਨੇ ਕਿਹਾ ਕਿ ਗੇਰਸ਼ਕੋਵਿਚ "ਸੰਯੁਕਤ ਰਾਜ ਦੇ ਆਦੇਸ਼ਾਂ 'ਤੇ ਰੂਸੀ ਫੌਜੀ ਉਦਯੋਗਿਕ ਕੰਪਲੈਕਸ ਦੇ ਇਕ ਉੱਦਮ ਦੀਆਂ ਗਤੀਵਿਧੀਆਂ ਬਾਰੇ ਸ਼੍ਰੇਣੀਬੱਧ ਜਾਣਕਾਰੀ ਇਕੱਠੀ ਕਰ ਰਿਹਾ ਸੀ।"

ਇਹ ਵੀ ਪੜ੍ਹੋ : ਭਾਜਪਾ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਡਾ. ਮਹਿੰਦਰ ਸਿੰਘ ਚੋਣ ਇੰਚਾਰਜ ਨਿਯੁਕਤ

ਦਮਿਤਰੀ ਪੇਸਕੋਵ ਨੇ ਕਿਹਾ, ਇਹ ਕੋਈ ਸ਼ੱਕ ਦਾ ਮਾਮਲਾ ਨਹੀਂ

ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੇਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਇਹ ਕੋਈ ਸ਼ੱਕ ਦਾ ਮਾਮਲਾ ਨਹੀਂ ਹੈ।" ਇਹ ਤੱਥ ਹੈ ਕਿ ਉਹ (ਗੇਰਸਕੋਵਿਚ) ਨੂੰ ਰੰਗੇ ਹੱਥੀਂ ਫੜਿਆ ਗਿਆ ਸੀ। ਅਖ਼ਬਾਰ ਨੇ ਇਕ ਬਿਆਨ ਵਿੱਚ ਕਿਹਾ, "ਵਾਲ ਸਟਰੀਟ ਜਰਨਲ ਐੱਫਐੱਸਬੀ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਹੈ ਅਤੇ ਸਾਡੇ ਭਰੋਸੇਮੰਦ ਤੇ ਸਮਰਪਿਤ ਪੱਤਰਕਾਰ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹੈ।" ਅਸੀਂ ਗੇਰਸ਼ਕੋਵਿਚ ਤੇ ਉਸ ਦੇ ਪਰਿਵਾਰ ਨਾਲ ਖੜ੍ਹੇ ਹਾਂ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਕਹੀਆਂ ਇਹ ਗੱਲਾਂ

ਜਾਸੂਸੀ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਹੋਣ ਵਾਲੇ ਗੇਰਸ਼ਕੋਵਿਚ ਪਹਿਲੇ ਅਮਰੀਕੀ ਪੱਤਰਕਾਰ

ਯੂਕ੍ਰੇਨ 'ਚ ਜੰਗ ਨੂੰ ਲੈ ਕੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਉਸ ਦੀ ਗ੍ਰਿਫ਼ਤਾਰੀ ਦਾ ਮਾਮਲਾ ਆਇਆ ਹੈ। ਹਾਲ ਹੀ ਦੇ ਸਮੇਂ 'ਚ ਰੂਸ ਨੇ ਵਿਰੋਧੀ ਕਾਰਕੁਨਾਂ, ਸੁਤੰਤਰ ਪੱਤਰਕਾਰਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ 'ਤੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਗੇਰਸ਼ਕੋਵਿਚ ਸਤੰਬਰ 1986 ਤੋਂ ਬਾਅਦ ਰੂਸ 'ਚ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਅਮਰੀਕੀ ਪੱਤਰਕਾਰ ਹੈ। ਫਿਰ ‘ਯੂਐੱਸ ਨਿਊਜ਼ ਐਂਡ ਵਰਲਡ ਰਿਪੋਰਟ’ ਦੇ ਮਾਸਕੋ ਪੱਤਰਕਾਰ ਨਿਕੋਲਸ ਡੈਨੀਲੋਫ ਨੂੰ ਤਤਕਾਲੀ ਖੁਫ਼ੀਆ ਏਜੰਸੀ ‘ਕੇਜੀਬੀ’ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਕੇਂਦਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਕਾਂਗਰਸੀਆਂ ਦਾ ਕੈਂਡਲ ਮਾਰਚ, ਮੋਦੀ ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ

ਦੋਸ਼ੀ ਪਾਏ ਜਾਣ 'ਤੇ ਗੇਰਸ਼ਕੋਵਿਚ ਨੂੰ ਹੋ ਸਕਦੀ ਹੈ 20 ਸਾਲ ਤੱਕ ਦੀ ਕੈਦ

ਸੋਵੀਅਤ ਸੰਘ ਦੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਕੰਮ ਕਰ ਰਹੇ ਇਕ ਕਰਮਚਾਰੀ ਦੀ ਰਿਹਾਈ ਦੇ ਬਦਲੇ 20 ਦਿਨਾਂ ਬਾਅਦ ਨਿਕੋਲਸ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ। ਕਰਮਚਾਰੀ ਨੂੰ ਅਮਰੀਕੀ ਜਾਂਚ ਏਜੰਸੀ 'ਐੱਫਬੀਆਈ' ਨੇ ਗ੍ਰਿਫ਼ਤਾਰ ਕੀਤਾ ਹੈ। ਮਾਸਕੋ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਗੇਰਸ਼ਕੋਵਿਚ ਨੂੰ ਜਾਂਚ ਪੂਰੀ ਹੋਣ ਤੱਕ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ। ਦੋਸ਼ੀ ਪਾਏ ਜਾਣ 'ਤੇ ਗੇਰਸ਼ਕੋਵਿਚ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਗੇਰਸ਼ਕੋਵਿਚ ਨੇ ਵਾਲ ਸਟਰੀਟ ਜਰਨਲ ਦੇ ਮਾਸਕੋ ਬਿਊਰੋ ਲਈ ਰੂਸ, ਯੂਕ੍ਰੇਨ ਅਤੇ ਹੋਰ ਸੋਵੀਅਤ-ਯੁੱਗ ਦੇ ਦੇਸ਼ਾਂ ਬਾਰੇ ਰਿਪੋਰਟ ਕੀਤੀ। ਐੱਫਐੱਸਬੀ ਨੇ ਨੋਟ ਕੀਤਾ ਕਿ ਗੇਰਸ਼ਕੋਵਿਚ ਨੂੰ ਰੂਸੀ ਵਿਦੇਸ਼ ਮੰਤਰਾਲੇ ਦੁਆਰਾ ਇਕ ਪੱਤਰਕਾਰ ਵਜੋਂ ਕੰਮ ਕਰਨ ਲਈ ਮਾਨਤਾ ਦਿੱਤੀ ਗਈ ਸੀ ਪਰ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਗੇਰਸ਼ਕੋਵਿਚ "ਉਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News