ਰੂਸ ਨੇ ਯੂਕ੍ਰੇਨ ਦੇ ਓਡੇਸਾ ''ਚ ਕੀਤੀ ਬੰਬਾਰੀ, ਪੁਤਿਨ ਗੱਲਬਾਤ ਲਈ ਗਏ ਈਰਾਨ

07/20/2022 12:54:51 AM

ਕੀਵ-ਰੂਸ ਦੇ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਤੜਕੇ ਦੱਖਣੀ ਯੂਕ੍ਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਦੇ ਆਦੇ-ਦੁਆਲੇ ਦੇ ਪਿੰਡਾਂ 'ਤੇ ਮਿਜ਼ਾਈਲਾਂ ਦਾਗੀਆਂ, ਜਿਸ 'ਚ ਇਮਾਰਤਾਂ, ਇਕ ਸਕੂਲ ਤੇ ਇਕ ਕਮਿਊਨਿਟੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ। ਉਥੇ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਯੂਕ੍ਰੇਨ ਦੇ ਅਨਾਜ ਦੇ ਨਿਰਯਾਤ ਨੂੰ ਖੋਲ੍ਹਣ ਲਈ ਸੰਯੁਕਤ ਰਾਸ਼ਟਰ ਸਮਰਥਿਤ ਪ੍ਰਸਤਾਵ 'ਤੇ ਚਰਚਾ ਕਰਨ ਲਈ ਈਰਾਨ  ਚ ਹਨ। ਰੂਸੀ ਫੌਜ ਨੇ ਓਡੇਸਾ ਖੇਤਰ 'ਚ ਸੱਤ ਕੈਲਿਬਰ ਕਰੂਜ਼ ਮਿਜ਼ਾਈਲਾਂ ਦਾਗੀਆਂ।

ਇਹ ਵੀ ਪੜ੍ਹੋ :ਪੇਲੋਸੀ ਦੇ ਤਾਈਵਾਨ ਦਾ ਦੌਰਾ ਕਰਨ 'ਤੇ ਚੀਨ ਨੇ 'ਸਖਤ ਕਦਮ' ਚੁੱਕਣ ਦੀ ਦਿੱਤੀ ਧਮਕੀ

ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਬਿਲੇਂਕੇ ਪਿੰਡ 'ਤੇ ਹਮਲੇ ਦਾ ਟੀਚਾ ਫੌਜੀ ਟਿਕਾਣਾ ਸੀ ਅਤੇ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵੱਲੋਂ ਸਪਲਾਈ ਕੀਤੇ ਗਏ ਹਥਿਆਰਾਂ ਦੇ ਡਿਪੋ ਨੂੰ ਤਬਾਹ ਕਰ ਦਿੱਤਾ ਗਿਆ। ਯੂਕ੍ਰੇਨ ਦੇ ਇਕ ਸਥਾਨਕ ਅਧਿਕਾਰੀ ਨੇ ਰੂਸ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਹਮਲੇ 'ਚ 6 ਲੋਕ ਜ਼ਖਮੀ ਹੋ ਗਏ ਹਨ। ਓਡੇਸਾ ਖੇਤਰੀ ਸਰਕਾਰ ਦੇ ਸਪੀਕਰ ਸਰਹੇਈ ਬ੍ਰਾਟਚੁਕ ਨੇ ਯੂਕ੍ਰੇਨ ਦੇ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਰਿਹਾਇਸ਼ੀ ਖੇਤਰ 'ਤੇ ਹਮਲੇ ਕੀਤੇ ਗਏ ਹਨ।

ਇਹ ਵੀ ਪੜ੍ਹੋ : ਜਾਣੋ ਕੈਨੇਡਾ 'ਚ ਕਿਵੇਂ ਹੁੰਦੀ ਹੈ Blueberry ਦੀ ਖੇਤੀ (ਵੀਡੀਓ)

ਉਨ੍ਹਾਂ ਦਾ ਟੀਚਾ ਲੋਕਾਂ ਅਤੇ ਪ੍ਰਸ਼ਾਸਨ ਨੂੰ ਡਰਾਉਣਾ ਅਤੇ ਹਮੇਸ਼ਾ ਤਣਾਅ ਬਣਾਏ ਰੱਖਣਾ ਹੈ। ਰੂਸ ਵੱਲੋਂ ਹਾਲ ਦੇ ਹਫ਼ਤਿਆਂ 'ਚ ਓਡੇਸਾ ਅਤੇ ਦੱਖਣੀ ਯੂਕ੍ਰੇਨ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਥੇ ਉਸ ਦੇ ਫੌਜੀਆਂ ਨੇ ਜੰਗ ਦੇ ਸ਼ੁਰੂਆਤੀ ਦਿਨਾਂ 'ਚ ਕੰਟਰੋਲ ਬਣਾਇਆ ਸੀ। ਇਨ੍ਹਾਂ ਖੇਤਰਾਂ 'ਤੇ ਯੂਕ੍ਰੇਨ ਦੇ ਸੰਭਾਵਿਤ ਜਵਾਬੀ ਹਮਲਿਆਂ ਦੇ ਮੱਦੇਨਜ਼ਰ ਰੂਸ ਨੇ ਹਮਲੇ ਤੇਜ਼ ਕੀਤੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਰੂਸੀ ਫੌਜੀਆਂ ਦੀ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ ਹਨ।

ਇਹ ਵੀ ਪੜ੍ਹੋ : ਰੂਸ ਨੇ ਭਾਰਤ ਨੂੰ LNG ਦੀ ਸਪਲਾਈ ’ਚ ਕੀਤਾ ਡਿਫਾਲਟ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News