ਅਮਰੀਕਾ ਨੇ ਐਪਲ ਨਾਲ ਮਿਲ ਕੇ ਹੈਕ ਕੀਤੇ ਰੂਸ ਦੇ ਹਜ਼ਾਰਾਂ ਆਈਫੋਨ

06/03/2023 1:31:42 PM

ਗੈਜੇਟ ਡੈਸਕ– ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਅਮਰੀਕੀ ਜਾਸੂਸੀ ਮੁਹਿੰਮ ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ’ਚ ਦੇਸ਼ ’ਚ ਹਾਲ ਹੀ ’ਚ ਕਈ ਹਜ਼ਾਰ ਆਈਫੋਨ ਹੈਕ ਕਰ ਲਏ ਗਏ ਅਤੇ ਇਸ ਲਈ ਅਮਰੀਕਾ ਅਤੇ ਅਮਰੀਕੀ ਕੰਪਨੀ ਐਪਲ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ- 15 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5G ਸਮਾਰਟਫੋਨ, ਜਾਣੋ ਹੋਰ ਵੀ ਖੂਬੀਆਂ

ਰੂਸੀ ਸਾਈਬਰ ਸੁਰੱਖਿਆ ਫਰਮ ‘ਕਾਸਪਰਸਕੀ ਲੈਬ’ ਦਾ ਕਹਿਣਾ ਹੈ ਕਿ ਹੈਕਿੰਗ ’ਚ ਉਸ ਦੇ ਕਰਮਚਾਰੀਆਂ ਦੇ ਆਈਫੋਨ ’ਚ ‘ਫਾਈਲ ਚੋਰ’ ਮੈਲਵੇਅਰ ਸਥਾਪਿਤ ਕੀਤਾ ਗਿਆ। ਇਹ ਆਈਫੋਨ ਐਪਲ ਦੇ ਪੁਰਾਣੇ ਮੋਬਾਇਲ ਆਪ੍ਰੇਟਿੰਗ ਸਿਸਟਮ ’ਤੇ ਚੱਲ ਰਹੇ ਹਨ। ਫਰਮ ਨੇ ਕਿਹਾ ਕਿ ਉਸ ਦੇ ਕੋਲ ਕਿਸੇ ਵਿਸ਼ੇਸ਼ ਸਰਕਾਰ ਜਾਂ ਸੰਗਠਨ ’ਤੇ ਦੋਸ਼ ਸਾਬਤ ਕਰਨ ਦੇ ਲੋੜੀਂਦੇ ਸਬੂਤਾਂ ਦੀ ਘਾਟ ਹੈ।

ਉਧਰ ਸੰਘੀ ਸੁਰੱਖਿਆ ਸੇਵਾ ਨੇ ਬਲਪੂਰਵਕ ਕਿਹਾ ਕਿ ਸਾਈਬਰ ਹਮਲੇ ਨੇ ਡਿਪਲੋਮੈਟਸ ਸਮੇਤ ਹਜ਼ਾਰਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ, ਜਿਸ ਲਈ ਅਮਰੀਕਾ ਜ਼ਿੰਮੇਵਾਰ ਹੈ ਅਤੇ ਐਪਲ ਨੇ ਅਮਰੀਕੀ ਸਰਕਾਰ ਦੇ ਹੈਕਰਾਂ ਨਾਲ ਮਿਲ ਕੇ ਇਹ ਮੁਹਿੰਮ ਚਲਾਈ।

ਇਹ ਵੀ ਪੜ੍ਹੋ- ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ ਨਕਲੀ

 


Rakesh

Content Editor

Related News