ਰੂਸ ਦਾ ਯੂਕ੍ਰੇਨ ''ਤੇ ਵੱਡਾ ਹਮਲਾ, ਬਖਮੁਤ ਸ਼ਹਿਰ ''ਤੇ ਕਬਜ਼ੇ ਦੀ ਤਿਆਰੀ, ਘਰ ਛੱਡ ਕੇ ਭੱਜ ਰਹੇ ਲੋਕ

Monday, Mar 06, 2023 - 12:00 AM (IST)

ਇੰਟਰਨੈਸ਼ਨਲ ਡੈਸਕ : ਰੂਸ ਨੇ ਯੂਕ੍ਰੇਨ 'ਤੇ ਵੱਡਾ ਹਮਲਾ ਕੀਤਾ ਹੈ। ਪੁਤਿਨ ਦੀ ਫੌਜ ਯੂਕ੍ਰੇਨ ਦੇ ਬਖਮੁਤ ਸ਼ਹਿਰ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਹੈ। ਰੂਸ ਇਸ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਬਖਮੁਤ ਸ਼ਹਿਰ ਰੂਸ ਲਈ ਬਹੁਤ ਮਹੱਤਵਪੂਰਨ ਹੈ। ਰੂਸੀ ਤੋਪਾਂ ਇੱਥੇ ਅੱਗ ਵਰ੍ਹਾ ਰਹੀਆਂ ਹਨ। ਬਖਮੁਤ ਸ਼ਹਿਰ ਦੇ ਪ੍ਰੇਸ਼ਾਨ ਲੋਕ ਯੂਕ੍ਰੇਨੀ ਫੌਜ ਦੀ ਮਦਦ ਨਾਲ ਆਪਣੇ ਘਰ ਛੱਡਣ ਅਤੇ ਪੈਦਲ ਸ਼ਹਿਰ ਤੋਂ ਭੱਜਣ ਲਈ ਮਜਬੂਰ ਹੋ ਗਏ ਹਨ। ਰੂਸ ਅਤੇ ਯੂਕ੍ਰੇਨ ਵਿਚਾਲੇ ਇਕ ਸਾਲ ਤੋਂ ਯੁੱਧ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਫਿਲਪੀਨਸ 'ਚ ਗਰਵਨਰ ਕਤਲ ਕਾਂਡ ਦਾ ਇਕ ਸ਼ੱਕੀ ਤੇ 3 ਹੋਰ ਗ੍ਰਿਫ਼ਤਾਰ

ਰੂਸ ਹੁਣ ਬਖਮੁਤ ਸ਼ਹਿਰ 'ਤੇ ਕਬਜ਼ਾ ਕਰਨ ਲਈ ਇਹ ਜੰਗ ਕਰ ਰਿਹਾ ਹੈ। ਬਖਮੁਤ ਸ਼ਹਿਰ ਕਈ ਮਹੀਨਿਆਂ ਤੋਂ ਰੂਸੀ ਫੌਜ ਦੇ ਨਿਸ਼ਾਨੇ 'ਤੇ ਰਿਹਾ ਹੈ। ਇਸੇ ਕਾਰਨ ਸ਼ਨੀਵਾਰ ਨੂੰ ਬਖਮੁਤ ਦੇ ਨੇੜੇ ਕੁਝ ਲੋਕਾਂ ਨੇ ਦੇਖਿਆ ਕਿ ਯੂਕ੍ਰੇਨੀ ਫੌਜਾਂ ਨੂੰ ਨੇੜਲੇ ਪਿੰਡ ਖਰੋਮੋਵ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇਕ ਅਸਥਾਈ ਪੁਲ ਬਣਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਖਰੋਮੋਵ ਵਿੱਚ ਹਮਲੇ ਸ਼ੁਰੂ ਹੋ ਗਏ ਅਤੇ ਘੱਟੋ-ਘੱਟ 5 ਘਰਾਂ ਨੂੰ ਅੱਗ ਲਾ ਦਿੱਤੀ ਗਈ।

ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ 4 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਡਾਕਟਰ ਤੋਂ ਲੁੱਟੀ ਆਰਟਿਕਾ ਕਾਰ

PunjabKesari

ਕੁਝ ਦਿਨ ਪਹਿਲਾਂ ਹੀ ਰੂਸੀ ਸੈਨਿਕਾਂ ਨੇ ਯੂਕ੍ਰੇਨ ਦੇ ਸ਼ਹਿਰ ਬਖਮੁਤ ਨੂੰ ਜਾਣ ਵਾਲੇ ਰਸਤੇ 'ਤੇ ਤੋਪਾਂ ਦਾਗੀਆਂ ਸਨ। ਰੂਸ ਨੇ ਬਖਮੁਤ ਤੱਕ ਪਹੁੰਚਣ ਲਈ ਹੋਰ ਸਾਰੇ ਰਸਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਰੂਸ ਦੀ ਵੈਗਨਰ ਫੌਜ ਦੇ ਮੁਖੀ ਨੇ ਕਿਹਾ ਸੀ ਕਿ ਇਹ ਸੜਕ ਅਜੇ ਵੀ ਯੂਕ੍ਰੇਨ ਦੀ ਫੌਜ ਲਈ ਖੁੱਲ੍ਹੀ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸ਼ਹਿਰ ਹੁਣ ਖੰਡਰਾਂ ਵਿੱਚ ਤਬਦੀਲ ਹੋ ਚੁੱਕਾ ਹੈ। ਰਾਇਟਰਜ਼ ਦੇ ਅਨੁਸਾਰ ਬਖਮੁਤ ਤੋਂ ਪੱਛਮ ਵੱਲ ਜਾਣ ਵਾਲੇ ਰਸਤਿਆਂ 'ਤੇ ਰੂਸੀ ਗੋਲ਼ੀਬਾਰੀ ਹੋਈ, ਜੋ ਕਿ ਯੂਕ੍ਰੇਨੀ ਫੌਜ ਦੀ ਪਹੁੰਚ ਨੂੰ ਰੋਕਣ ਦੇ ਉਦੇਸ਼ ਨਾਲ ਕੀਤੀ ਗਈ ਸੀ।

ਇਹ ਵੀ ਪੜ੍ਹੋ : ਦਰਦਨਾਕ ਘਟਨਾ : ਕਾਰ ਨੂੰ ਅੱਗ ਲੱਗਣ ਕਾਰਨ 5 ਸਾਲਾ ਮਾਸੂਮ ਬੱਚੀ ਜ਼ਿੰਦਾ ਸੜੀ

ਰੂਸ ਲਈ ਕਿਉਂ ਹੈ ਮਹੱਤਵਪੂਰਨ ਬਖਮੁਤ?

ਰੂਸ ਦਾ ਕਹਿਣਾ ਹੈ ਕਿ ਸਾਡਾ ਇਹ ਨਿਸ਼ਾਨਾ ਡੋਨਬਾਸ ਉਦਯੋਗਿਕ ਖੇਤਰ 'ਤੇ ਕਬਜ਼ਾ ਕਰਨ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ। ਯੁੱਧ ਤੋਂ ਪਹਿਲਾਂ ਬਖਮੁਤ ਲੂਣ ਅਤੇ ਜਿਪਸਮ ਦੀਆਂ ਖਾਣਾਂ ਲਈ ਜਾਣਿਆ ਜਾਂਦਾ ਸੀ। ਇਸ ਦੇ ਨਾਲ ਹੀ ਯੂਕ੍ਰੇਨ ਦਾ ਕਹਿਣਾ ਹੈ ਕਿ ਸ਼ਹਿਰ ਦਾ ਰਣਨੀਤਕ ਮਹੱਤਵ ਬਹੁਤ ਘੱਟ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News