ਬੱਚਿਆਂ ਦੇ ਹਸਪਤਾਲ 'ਤੇ ਦਾਗ਼ ਦਿੱਤੀਆਂ ਮਿਜ਼ਾਈਲਾਂ, 20 ਦੀ ਮੌਤ
Monday, Jul 08, 2024 - 03:11 PM (IST)
ਕੀਵ (ਏਜੰਸੀ)- ਕੀਵ 'ਚ ਬੱਚਿਆਂ ਦੇ ਇਕ ਹਸਪਤਾਲ 'ਚ ਰੂਸ ਨੇ ਸੋਮਵਾਰ ਨੂੰ ਮਿਜ਼ਾਈਲਾਂ ਨਾਲ ਹਮਲਾ ਕੀਤਾ ਅਤੇ ਯੂਕ੍ਰੇਨ ਦੀ ਰਾਜਧਾਨੀ ਦੇ ਹੋਰ ਥਾਵਾਂ 'ਤੇ ਵੀ ਰੂਸੀ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ ਮੱਧ ਯੂਕ੍ਰੇਨ ਦੇ ਇਕ ਹੋਰ ਸ਼ਹਿਰ ਕੀਰਵੀ ਰੀਹ 'ਚ ਹੋਏ ਇਕ ਹੋਰ ਹਮਲੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਹ ਕਈ ਮਹੀਨਿਆਂ 'ਚ ਕੀਵ 'ਤੇ ਸਭ ਤੋਂ ਵੱਡੀ ਬੰਬਬਾਰੀ ਸੀ। ਯੂਕ੍ਰੇਨੀ ਹਵਾਈ ਫ਼ੌਜ ਨੇ ਕਿਹਾ ਕਿ ਦਿਨ ਦੇ ਉਜਾਲੇ 'ਚ ਕੀਤੇ ਗਏ ਹਮਲਿਆਂ 'ਚ ਕਿੰਜਲ ਹਾਈਪਰਸੋਨਿਕ ਪ੍ਰਕਸ਼ੇਪਾਸਤਰ ਸ਼ਾਮਲ ਸਨ, ਜੋ ਸਭ ਤੋਂ ਉੱਨਤ ਰੂਸੀ ਹਥਿਆਰਾਂ 'ਚੋਂ ਇਕ ਹੈ।
ਕਿੰਜਲ ਦੀ ਆਵਾਜ਼ ਦੀ ਗਤੀ ਤੋਂ 10 ਗੁਣਾ ਵੱਧ ਰਫ਼ਤਾਰ ਨਾਲ ਉੱਡਦਾ ਹੈ, ਜਿਸ ਨਾਲ ਇਸ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਵਿਸਫ਼ੋਟਾਂ ਨਾਲ ਸ਼ਹਿਰ ਦੀਆਂ ਇਮਾਰਤਾਂ ਹਿੱਲ ਗਈਆਂ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਵੱਖ-ਵੱਖ ਤਰ੍ਹਾਂ ਦੀਆਂ 40 ਤੋਂ ਵੱਧ ਮਿਜ਼ਾਈਲਾਂ ਨਾਲ 5 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਕੀਵ ਦੇ ਓਖਮਾਟਡਿਟ ਚਿਲਡਰੇਨ ਹਸਪਤਾਲ 'ਚ ਹੋਇਆ, ਜੋ ਯੂਕ੍ਰੇਨ 'ਚ ਬੱਚਿਆਂ ਦਾ ਸਭ ਤੋਂ ਵੱਡਾ ਮੈਡੀਕਲ ਕੇਂਦਰ ਹੈ। ਉੱਥੇ ਹਤਾਹਤਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e