ਰੂਸ ਨੇ ਸਪੂਤਨਿਕ ਤੇ ਐਸਟ੍ਰਾਜ਼ੇਨੇਕਾ ਟੀਕਿਆਂ ਦੇ ਮਿਸ਼ਰਣ ਦੇ ਪ੍ਰੀਖਣ ਨੂੰ ਦਿੱਤੀ ਮਨਜ਼ੂਰੀ

Wednesday, Jul 28, 2021 - 03:04 AM (IST)

ਰੂਸ ਨੇ ਸਪੂਤਨਿਕ ਤੇ ਐਸਟ੍ਰਾਜ਼ੇਨੇਕਾ ਟੀਕਿਆਂ ਦੇ ਮਿਸ਼ਰਣ ਦੇ ਪ੍ਰੀਖਣ ਨੂੰ ਦਿੱਤੀ ਮਨਜ਼ੂਰੀ

ਇੰਟਰਨੈਸ਼ਨਲ ਡੈਸਕ : ਰੂਸ ਦੇ ਸਿਹਤ ਅਧਿਕਾਰੀਆਂ ਨੇ ਐਸਟ੍ਰੇਜ਼ੇਨੇਕਾ ਦੇ ਕੋਰੋਨਾ ਵਾਇਰਸ ਟੀਕੇ ਤੇ ਦੇਸ਼ ’ਚ ਵਿਕਸਿਤ ਸਿੰਗਲ ਖੁਰਾਕ ਵਾਲੇ ਸਪੂਤਨਿਕ ਵੀ ਟੀਕੇ ਦੇ ਮਿਸ਼ਰਣ ਦੇ ਪ੍ਰੀਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰਸ਼ੁਦਾ ਕਲੀਨਿਕਲ ਟਰਾਇਲਾਂ ਦੀ ਦੇਸ਼ ਦੀ ਰਜਿਸਟਰੀ ਨੇ ਇਹ ਜਾਣਕਾਰੀ ਦਿੱਤੀ ਹੈ।

26 ਜੁਲਾਈ ਤੋਂ ਸ਼ੁਰੂ ਹੋਏ ਤੇ ਅਗਲੇ ਸਾਲ ਮਾਰਚ ਦੇ ਅੰਤ ਤਕ ਚੱਲਣ ਵਾਲੇ ਸੰਖੇਪ ਅਧਿਐਨ ਲਈ 150 ਸਵੈਮ ਸੇਵਕ ਰਜਿਸਟ੍ਰੇਸ਼ਨ ਕਰਵਾਉਣਗੇ। ਇਸ ਦੌਰਾਨ ਦੋਵਾਂ ਟੀਕਿਆਂ ਦੇ ਮਿਸ਼ਰਣ ਦੀ ਸੁਰੱਖਿਆ ਤੇ ਪ੍ਰਭਾਵਸ਼ੀਲਤਾ ਦਾ ਅਧਿਐਨ ਕੀਤਾ ਜਾਵੇਗਾ। ਮਾਸਕੋ ਤੇ ਸੇਂਟ ਪੀਟਰਸਬਰਗ ’ਚ ਪੰਜ ਸਿਹਤ ਕੇਂਦਰਾਂ ’ਚ ਇਹ ਅਧਿਐਨ ਕੀਤਾ ਜਾਵੇਗਾ।


author

Manoj

Content Editor

Related News