UK ਤੇ ਰੂਸ ਨੇ AP ਦੇ ਦਫਤਰ ਵਾਲੀ ਇਮਾਰਤ ਦੇ ਤਬਾਹ ਹੋਣ ''ਤੇ ਜਤਾਈ ਚਿੰਤਾ

Tuesday, May 18, 2021 - 12:36 AM (IST)

UK ਤੇ ਰੂਸ ਨੇ AP ਦੇ ਦਫਤਰ ਵਾਲੀ ਇਮਾਰਤ ਦੇ ਤਬਾਹ ਹੋਣ ''ਤੇ ਜਤਾਈ ਚਿੰਤਾ

ਲੰਡਨ - ਰੂਸੀ ਰਾਸ਼ਟਰਪਤੀ ਦੇ ਦਫਤਰ ਕ੍ਰੇਮਲਿਨ ਦੇ ਬੁਲਾਰੇ ਦਿਮਿਤ੍ਰੀ ਪ੍ਰੇਸਕੋਵ ਨੇ ਕਿਹਾ ਕਿ ਰੂਸ ਗਾਜ਼ਾ ਸਿਟੀ ਵਿਚ ਇਜ਼ਰਾਇਲ ਵੱਲੋਂ ਉਸ ਇਮਾਰਤ ਨੂੰ ਤਬਾਹ ਕੀਤੇ ਜਾਣ ਤੋਂ ਚਿੰਤਤ ਹੈ ਜਿਸ ਵਿਚ ਨਿਊਜ਼ ਏਜੰਸੀ ਐਸੋਸੀਏਟਡ ਪ੍ਰੈੱਸ (ਏ. ਪੀ.) ਦਾ ਗਾਜ਼ਾ ਦਾ ਪੁਰਾਣਾ ਬਿਊਰੋ ਅਤੇ ਹੋਰ ਮੀਡੀਆ ਸੰਗਠਨਾਂ ਦੇ ਦਫਤਰ ਸੀ। ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਲੋਕਾਂ ਦੇ ਲਗਾਤਾਰ ਜ਼ਖਮੀ ਹੋਣ ਦੀਆਂ ਘਟਨਾਵਾਂ ਨੂੰ ਲੈ ਕੇ ਬੇਹੱਦ ਚਿੰਤਤ ਹਾਂ।

ਉਥੇ ਲੰਡਨ ਤੋਂ ਹਾਸਲ ਜਾਣਕਾਰੀ ਮੁਤਾਬਕ ਬ੍ਰਿਟੇਨ ਦੀ ਸਰਕਾਰ ਦਾ ਆਖਣਾ ਹੈ ਕਿ ਇਜ਼ਰਾਇਲ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਮਾਸ ਖਿਲਾਫ ਉਸ ਦੀਆਂ ਫੌਜੀ ਗਤੀਵਿਧੀ ਅਨੁਪਾਤਕ ਹੋਵੇ। ਬ੍ਰਿਟੇਨ ਨੇ ਕਿਹਾ ਕਿ ਉਹ ਗਾਜ਼ਾ ਵਿਚ ਮੀਡੀਆ ਦਫਤਰਾਂ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਕੀਤੇ ਗਏ ਹਮਲੇ ਨੂੰ ਲੈ ਕੇ ਚਿੰਤਾ ਵਿਚ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰੇ ਮੈਕਸ ਬਲੇਨ ਨੇ ਕਿਹਾ ਕਿ ਬ੍ਰਿਟੇਨ ਸ਼ਨੀਵਾਰ ਦੇ ਹਮਲੇ 'ਤੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਸਾਡੇ ਹਮਰੁਤਬਾਵਾਂ ਦੇ ਸੰਪਰਕ ਵਿਚ ਹਾਂ ਅਤੇ ਸ਼ਨੀਵਾਰ ਦੇ ਹਮਲੇ ਸਬੰਧੀ ਇਜ਼ਰਾਇਲ ਤੋਂ ਵਧ ਜਾਣਕਾਰੀ ਮੰਗ ਰਿਹਾ ਹੈ, ਜਿਸ ਵਿਚ ਐਸੋਸੀਏਟਡ ਪ੍ਰੈੱਸ ਅਤੇ ਹੋਰ ਮੀਡੀਆ ਸੰਗਠਨਾਂ ਦੇ ਦਫਤਰ ਵਾਲੀ ਇਮਾਰਤ ਤਬਾਹ ਕਰ ਦਿੱਤੀ ਗਈ।


author

Khushdeep Jassi

Content Editor

Related News