ਗੰਭੀਰ ਬੀਮਾਰੀ ਨਾਲ ਜੂਝ ਰਹੇ ਰੂਸੀ ਰਾਸ਼ਟਰਪਤੀ, ਜਲਦ ਦੇ ਸਕਦੇ ਹਨ ਅਸਤੀਫਾ

11/06/2020 5:57:54 PM

ਮਾਸਕੋ (ਬਿਊਰੋ): ਪਿਛਲੇ ਕਰੀਬ 20 ਸਾਲ ਤੋਂ ਰੂਸ 'ਤੇ ਸ਼ਾਸਨ ਕਰ ਰਹੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (68) ਅਗਲੇ ਸਾਲ ਦੀ ਸ਼ੁਰੂਆਤ ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਨੂੰ ਅਸਤੀਫਾ ਦੇਣ ਦੀ ਅਪੀਲ ਉਹਨਾਂ ਦੀ ਗਰਲਫ੍ਰੈਂਡ ਜਿਮਨਾਸਟ ਅਲੀਨਾ ਕਬਾਇਵਾ ਅਤੇ ਉਹਨਾਂ ਦੀਆਂ ਦੋ ਬੇਟੀਆਂ ਨੇ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਪਾਰਕਿੰਸਨ ਬੀਮਾਰੀ ਨਾਲ ਜੂਝ ਰਹੇ ਹਨ। ਹਾਲ ਹੀ ਵਿਚ ਆਈਆਂ ਤਸਵੀਰਾਂ ਦੇ ਬਾਅਦ ਪੁਤਿਨ ਦੇ ਬੀਮਾਰ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।

ਜਨਵਰੀ ਵਿਚ ਦੇ ਸਕਦੇ ਹਨ ਅਸਤੀਫਾ
ਮਾਸਕੋ ਦੀ ਰਾਜਨੀਤੀ ਵਿਗਿਆਨੀ ਵਲੇਰੀ ਸੋਲੋਵੇਈ ਨੇ ਬ੍ਰਿਟਿਸ਼ ਅਖ਼ਬਾਰ ਦੀ ਸਨ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੀ ਗਰਲਫ੍ਰੈਂਡ ਅਤੇ ਉਹਨਾਂ ਦੀਆਂ ਦੋ ਬੇਟੀਆਂ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਜ਼ੋਰ ਦੇ ਰਹੀਆਂ ਹਨ। ਉਹਨਾਂ ਨੇ ਕਿਹਾ,''ਪੁਤਿਨ ਦਾ ਇਕ ਪਰਿਵਾਰ ਹੈ ਅਤੇ ਉਸ ਦਾ ਰੂਸੀ ਰਾਸ਼ਟਰਪਤੀ 'ਤੇ ਡੂੰਘਾ ਪ੍ਰਭਾਵ ਹੈ। ਪੁਤਿਨ ਜਨਵਰੀ ਵਿਚ ਸੱਤਾ ਕਿਸੇ ਹੋਰ ਨੂੰ ਸੌਂਪ ਸਕਦੇ ਹਨ।'' ਉਹਨਾਂ ਨੇ ਕਿਹਾ ਕਿ ਸੰਭਵ ਤੌਰ 'ਤੇ ਰਾਸ਼ਟਰਪਤੀ ਪਾਰਕਿੰਸਨ ਬੀਮਾਰੀ ਨਾਲ ਜੂਝ ਰਹੇ ਹਨ। ਉਹਨਾਂ ਦੀਆਂ ਹਾਲ ਵੀ ਵਿਚ ਆਈਆਂ ਤਸਵੀਰਾਂ ਤੋਂ ਉਹਨਾਂ ਦੀ ਇਸ ਬੀਮਾਰੀ ਦੇ ਲੱਛਣ ਦਿਖਾਈ ਦਿੱਤੇ ਹਨ।

ਰੂਸੀ ਸਾਂਸਦਾਂ ਵੱਲੋਂ ਬਿੱਲ ਲਿਆਉਣ 'ਤੇ ਵਿਚਾਰ
ਪੁਤਿਨ ਹਾਲ ਹੀ ਵਿਚ ਲਗਾਤਾਰ ਆਪਣੇ ਪੈਰ ਇੱਧਰ ਤੋਂ ਉੱਧਰ ਕਰਦੇ ਦੇਖੇ ਗਏ ਸਨ। ਦੀ ਸਨ ਦੇ ਮਾਹਰਾਂ ਦੇ ਮੁਤਾਬਕ ਪੁਤਿਨ ਦਰਦ ਨਾਲ ਪੀੜਤ ਹਨ।  ਪੁਤਿਨ ਦਾ ਅਸਤੀਫਾ ਦੇਣ ਦੀਆਂ ਅਟਕਲਾਂ ਅਜਿਹੇ ਸਮੇਂ ਵਿਚ ਤੇਜ਼ ਹੋ ਗਈਆਂ ਹਨ ਜਦੋਂ ਰੂਸੀ ਸਾਂਸਦ ਇਕ ਬਿੱਲ ਲਿਆਉਣ 'ਤੇ ਵਿਚਾਰ ਕਰ ਰਹੇ ਹਨ ਜਿਸ ਦੇ ਤਹਿਤ ਅਪਰਾਧਿਕ ਕਾਰਵਾਈ ਤੋਂ ਉਹਨਾਂ ਨੂੰ ਉਮਰ ਭਰ ਦੀ ਛੋਟ ਮਿਲੇਗੀ। ਇਸ ਨਵੇਂ ਬਿੱਲ ਨੂੰ ਖੁਦ ਪੁਤਿਨ ਨੇ ਹੀ ਪੇਸ਼ ਕੀਤਾ ਸੀ ਅਤੇ ਇਸ ਦੇ ਮੁਤਾਬਕ, ਪੁਤਿਨ ਦੇ ਜ਼ਿੰਦਾ ਰਹਿਣ ਤੱਕ ਉਹਨਾਂ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਰਹੇਗੀ। ਰਾਜ ਵੱਲੋਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ। ਰੂਸ ਦੇ ਸਰਕਾਰੀ ਚੈਨਲ ਆਰਟੀ ਮੁਤਾਬਕ, ਇਹ ਬਿੱਲ ਰੂਸ ਵਿਚ ਸੱਤਾ ਦੇ ਟਰਾਂਸਫਰ ਦਾ ਸੰਕੇਤ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ  ਜਦੋਂ ਲੋਕਾਂ ਨੇ ਅਜਿਹੀਆਂ ਅਟਕਲਾਂ ਲਗਾਈਆਂ ਹਨ ਪੁਤਿਨ ਨੂੰ ਪਾਰਕਿੰਸਨ ਬੀਮਾਰੀ ਹੈ। ਸੋਲੋਵੇਈ ਨੇ ਕਿਹਾ ਕਿ ਜਲਦੀ ਹੀ ਇਕ ਨਵਾਂ ਪੀ.ਐੱਮ. ਬਣਾਇਆ ਜਾਵੇਗਾ ਅਤੇ ਉਸ ਨੂੰ ਪੁਤਿਨ ਦੀ ਸਰਪ੍ਰਸਤੀ ਹੇਠ ਟਰੇਨਿੰਗ ਦਿੱਤੀ ਜਾਵੇਗੀ।


Vandana

Content Editor

Related News