ਕੋਰੋਨਾ ਤੋਂ 2 ਸਾਲ ਤੱਕ ਬਚਾਵੇਗੀ ਰੂਸ ਦੀ ਵੈਕਸੀਨ

Friday, Aug 14, 2020 - 03:23 AM (IST)

ਕੋਰੋਨਾ ਤੋਂ 2 ਸਾਲ ਤੱਕ ਬਚਾਵੇਗੀ ਰੂਸ ਦੀ ਵੈਕਸੀਨ

ਮਾਸਕੋ - ਰੂਸੀ ਨਿਊਜ਼ ਏਜੰਸੀ ਤਾਸ ਮੁਤਾਬਕ, ਮਾਸਕੋ ਦੇ ਗਾਮਲੇਯਾ ਰਿਸਰਚ ਸੈਂਟਰ ਫਾਰ ਐਪਡੇਮਿਓਲਾਜ਼ੀ ਐਂਡ ਮਾਇਕ੍ਰੋਬਾਇਓਲਾਜ਼ੀ ਦੇ ਡਾਇਰੈਕਟਰ ਅਤੇ ਰੂਸੀ ਹੈਲਥ ਕੇਅਰ ਮੰਤਰਾਲੇ ਦੇ ਐਲੇਕਜੇਂਡਰ ਗਿੰਟਸਬਰਗ ਨੇ ਕਿਹਾ ਕਿ ਇਸ ਵੈਕਸੀਨ ਦੇ ਪ੍ਰਭਾਵੀ ਰਹਿਣ ਦੀ ਮਿਆਦ ਇਕ ਸਾਲ ਨਹੀਂ, ਬਲਕਿ 2 ਸਾਲ ਹੋਵੇਗੀ। ਇਸ ਤੋਂ ਪਹਿਲਾਂ ਰੂਸੀ ਸਿਹਤ ਮੰਤਰਾਲੇ ਨੇ ਵੀ ਇਸ ਵੈਕਸੀਨ ਦੇ 2 ਸਾਲ ਤੱਕ ਪ੍ਰਭਾਵੀ ਰਹਿਣ ਦਾ ਦਾਅਵਾ ਕੀਤਾ ਸੀ।

ਕਿਵੇਂ ਕੰਮ ਕਰਦੀ ਹੈ ਇਹ ਵੈਕਸੀਨ
ਰੂਸ ਦੀ ਵੈਕਸੀਨ ਆਮ ਸਰਦੀ-ਜ਼ੁਕਾਮ ਪੈਦਾ ਕਰਨ ਵਾਲੇ adenovirus 'ਤੇ ਆਧਾਰਿਤ ਹੈ। ਇਸ ਵੈਕਸੀਨ ਨੂੰ ਆਰਟੀਫਿਸ਼ਲ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਕੋਰੋਨਾਵਾਇਰਸ SARS-CoV-2 ਵਿਚ ਪਾਏ ਜਾਣ ਵਾਲੇ ਸਟ੍ਰਕਚਰਲ ਪ੍ਰੋਟੀਨ ਦੀ ਨਕਲ ਕਰਦੀ ਹੈ ਜਿਸ ਨਾਲ ਸਰੀਰ ਵਿਚ ਠੀਕ ਅਜਿਹਾ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ ਜੋ ਕੋਰੋਨਾਵਾਇਰਸ ਲਾਗ ਨਾਲ ਪੈਦਾ ਹੁੰਦਾ ਹੈ। ਮਤਲਬ ਕਿ ਇਕ ਤਰੀਕੇ ਨਾਲ ਇਨਸਾਨ ਦਾ ਸਰੀਰ ਠੀਕ ਉਸੇ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ ਹੈ ਜਿਹੋ ਜਿਹੀ ਪ੍ਰਤੀਕਿਰਿਆ ਉਹ ਕੋਰੋਨਾਵਾਇਰਸ ਲਾਗ ਹੋਣ 'ਤੇ ਦਿੰਦਾ ਪਰ ਇਸ ਵਿਚ ਉਸ ਕੋਵਿਡ-19 ਦੇ ਜਾਨਲੇਵਾ ਨਤੀਜੇ ਨਹੀਂ ਭੁਗਤਣੇ ਪੈਂਦੇ। ਮਾਸਕੋ ਦੀ ਸੇਸ਼ੇਨਾਵ ਯੂਨੀਵਰਸਿਟੀ ਵਿਚ 18 ਜੂਨ ਤੋਂ ਕਲੀਨਿਕਲ ਟ੍ਰਾਇਲ ਸ਼ੁਰੂ ਹੋਏ ਸਨ। 38 ਲੋਕਾਂ 'ਤੇ ਕੀਤੀ ਗਈ ਸਟੱਡੀ ਵਿਚ ਇਹ ਵੈਕਸੀਨ ਸੁਰੱਖਿਅਤ ਪਾਈ ਗਈ ਹੈ। ਸਾਰੇ ਵਾਲੰਟੀਅਰਸ ਵਿਚ ਵਾਇਰਸ ਖਿਲਾਫ ਇਮਿਊਨਿਟੀ ਵੀ ਪਾਈ ਗਈ।

ਰੂਸ ਦੀ ਪਹਿਲੀ ਸੈਟੇਲਾਈਟ ਤੋਂ ਮਿਲਿਆ ਵੈਕਸੀਨ ਨੂੰ ਨਾਂ
ਇਸ ਵੈਕਸੀਨ ਦਾ ਨਾਂ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ। ਜਿਸ ਨੂੰ ਰੂਸ ਨੇ 1957 ਵਿਚ ਰੂਸੀ ਪੁਲਾੜ ਏਜੰਸੀ ਨੇ ਲਾਂਚ ਕੀਤਾ ਸੀ। ਉਸ ਸਮੇਂ ਵੀ ਰੂਸ ਅਤੇ ਅਮਰੀਕਾ ਵਿਚਾਲੇ ਸਪੇਸ ਰੇਸ ਚੋਟੀ 'ਤੇ ਸੀ। ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਨੂੰ ਲੈ ਕੇ ਅਮਰੀਕਾ ਅਤੇ ਰੂਸ ਵਿਚਾਲੇ ਜੰਗ ਚੱਲ ਰਹੀ ਸੀ। ਰੂਸ ਦੇ ਵੈਲਥ ਫੰਡ ਦੇ ਮੁਖੀ ਕੀਰਿਲ ਦਿਮਿਤ੍ਰੀਵ ਨੇ ਵੈਕਸੀਨ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਸਪੇਸ ਰੇਸ ਜਿਹਾ ਦੱਸਿਆ ਸੀ। ਉਨ੍ਹਾਂ ਨੇ US TV ਨੂੰ ਦੱਸਿਆ ਕਿ ਜਦ ਅਮਰੀਕਾ ਨੇ Sputnik ਦੀ ਆਵਾਜ਼ ਸੁਣੀ ਤਾਂ ਉਹ ਹੈਰਾਨ ਰਹਿ ਗਏ, ਇਹੀ ਗੱਲ ਵੈਕਸੀਨ ਦੇ ਨਾਲ ਹੈ।

2020 ਦੇ ਆਖਿਰ ਤੱਕ 20 ਕਰੋੜ ਡੋਜ਼ ਬਣਾਉਣ ਦੀ ਤਿਆਰੀ
ਰੂਸ ਨੇ ਦੱਸਿਆ ਕਿ ਵੈਕਸੀਨ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸਤੰਬਰ 2020 ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਭਵਿੱਖ ਦੀਆਂ ਯੋਜਨਾਵਾਂ ਵਿਚ 2020 ਦੇ ਆਖਿਰ ਤੱਕ ਇਸ ਵੈਕਸੀਨ ਦੀਆਂ 20 ਕਰੋੜ ਡੋਜ਼ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿਚੋਂ 3 ਕਰੋੜ ਵੈਕਸੀਨ ਸਿਰਫ ਰੂਸੀ ਲੋਕਾਂ ਲਈ ਹੋਣਗੀਆਂ।


author

Khushdeep Jassi

Content Editor

Related News