ਰੂਸ ਦੀਆਂ ਫ਼ੌਜਾਂ ਯੂਕ੍ਰੇਨ ''ਚ ਅਸਥਾਈ ਤੌਰ ''ਤੇ ਕਰਨਗੀਆਂ ਜੰਗਬੰਦੀ, ਗੱਲਬਾਤ ਦੇ ਤੀਜੇ ਦੌਰ ਦਾ ਵੀ ਐਲਾਨ

Sunday, Mar 06, 2022 - 05:30 PM (IST)

ਰੂਸ ਦੀਆਂ ਫ਼ੌਜਾਂ ਯੂਕ੍ਰੇਨ ''ਚ ਅਸਥਾਈ ਤੌਰ ''ਤੇ ਕਰਨਗੀਆਂ ਜੰਗਬੰਦੀ, ਗੱਲਬਾਤ ਦੇ ਤੀਜੇ ਦੌਰ ਦਾ ਵੀ ਐਲਾਨ

ਲਵੀਵ (ਏਜੰਸੀ): ਯੂਕ੍ਰੇਨ ਦੇ ਦੋ ਸ਼ਹਿਰਾਂ ਵਿੱਚ ਰੂਸ ਦੀਆਂ ਫ਼ੌਜਾਂ ਐਤਵਾਰ ਨੂੰ ਅਸਥਾਈ ਤੌਰ 'ਤੇ ਜੰਗਬੰਦੀ ਕਰਨਗੀਆਂ। ਯੂਕ੍ਰੇਨ ਦੇ ਦੋ ਵੱਖਵਾਦੀਆਂ ਅਤੇ ਰੂਸ ਪੱਖੀ ਖੇਤਰਾਂ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇੱਕ ਦਿਨ ਪਹਿਲਾਂ ਲਗਾਤਾਰ ਜਾਰੀ ਬੰਬਾਰੀ ਦੇ ਵਿਚਕਾਰ ਨਾਗਰਿਕਾਂ ਦਾ ਨਿਕਾਸੀ ਸਮਝੌਤਾ ਅਸਫਲ ਹੋ ਗਿਆ ਸੀ। 

ਵੱਖਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਡੋਨੇਟਸਕ ਦੇ ਸੈਨਾ ਮੁਖੀ ਐਡਵਾਰਡ ਬਾਸੁਰਿਨ ਨੇ ਕਿਹਾ ਕਿ ਮਾਰੀਉਪੋਲ ਅਤੇ ਵੋਲਨੋਵਾਖਾ ਸ਼ਹਿਰਾਂ ਦੇ ਨਿਵਾਸੀਆਂ ਲਈ ਐਤਵਾਰ ਨੂੰ ਇੱਕ ਸੁਰੱਖਿਅਤ ਗਲਿਆਰਾ ਖੋਲ੍ਹਿਆ ਜਾਵੇਗਾ। ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਜੰਗਬੰਦੀ ਕਿੰਨੀ ਦੇਰ ਤੱਕ ਚੱਲੇਗੀ ਜਾਂ ਕੀ ਜੰਗਬੰਦੀ ਦੌਰਾਨ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਜਾਂ ਨਹੀਂ। ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 12 ਵਜੇ ਮਾਰੀਉਪੋਲ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਖ਼ਿਲਾਫ਼ ਜਾਨਸਨ ਦਾ ਵੱਡਾ ਕਦਮ, ਬਣਾਈ ਪੁਤਿਨ ਨੂੰ ਹਰਾਉਣ ਦੀ ਯੋਜਨਾ 

ਡੋਨੇਟਸਕ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰੀਲੇਨਕੋ ਨੇ ਕਿਹਾ ਕਿ ਜੰਗਬੰਦੀ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਰਹੇਗੀ। ਮਾਰੀਉਪੋਲ ਵਿੱਚ ਜੰਗ ਦੇ ਭਿਆਨਕ ਦ੍ਰਿਸ਼ ਦੇ ਵਿਚਕਾਰ ਸ਼ਨੀਵਾਰ ਨੂੰ ਜੰਗਬੰਦੀ ਅਸਫਲ ਰਹੀ ਸੀ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਹਿਰ 'ਤੇ ਹਮਲਾ ਹੋਣ ਕਾਰਨ ਨਿਕਾਸੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ। ਐਤਵਾਰ ਨੂੰ ਲੋਕਾਂ ਨੂੰ ਕੱਢਣ ਦੇ ਮੁਹਿੰਮ ਦੇ ਐਲਾਨ ਦੇ ਨਾਲ ਹੀ ਰੂਸ ਅਤੇ ਯੂਕ੍ਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਦਾ ਐਲਾਨ ਕੀਤਾ ਗਿਆ। ਯੂਕ੍ਰੇਨੀ ਪ੍ਰਤੀਨਿਧੀ ਮੰਡਲ ਦੇ ਮੈਂਬਰ ਡੇਵਿਡ ਅਰਖਾਮੀਆ ਨੇ ਕਿਹਾ ਕਿ ਗੱਲਬਾਤ ਸੋਮਵਾਰ ਨੂੰ ਹੋਵੇਗੀ। ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News