ਉੱਚੀ ਆਵਾਜ਼ ''ਚ ਗੱਲ ਕਰਨ ''ਤੇ ਭੜਕੇ ਸ਼ਖਸ ਨੇ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Sunday, Apr 05, 2020 - 03:53 PM (IST)

ਉੱਚੀ ਆਵਾਜ਼ ''ਚ ਗੱਲ ਕਰਨ ''ਤੇ ਭੜਕੇ ਸ਼ਖਸ ਨੇ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਮਾਸਕੋ- ਮੱਧ ਰੂਸ ਵਿਚ ਇਕ ਵਿਅਕਤੀ ਨੇ ਉੱਚੀ ਆਵਾਜ਼ ਵਿਚ ਗੱਲ ਕਰਨ 'ਤੇ ਇਕ ਮਹਿਲਾ ਸਣੇ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਂਚ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਰਿਯਾਜ਼ਾਨ ਖੇਤਰ ਵਿਚ ਲੋਕਾਂ ਨੂੰ ਘਰ ਵਿਚ ਰਹਿਣ ਦੇ ਹੁਕਮ ਦੌਰਾਨ ਸ਼ਨੀਵਾਰ ਨੂੰ ਵਾਪਰੀ। ਕੋਰਨਾਵਾਇਰਸ ਦੇ ਫੈਕਣ ਦੀ ਰਫਤਾਰ ਨੂੰ ਘੱਟ ਕਰਨ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ।

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਛੋਟੇ ਜਿਹੇ ਕਸਬੇ ਯੇਲਤਮਾ ਦੇ ਰਹਿਣ ਵਾਲੇ 32 ਸਾਲਾ ਵਿਅਕਤੀ ਨੇ ਸ਼ਨੀਵਾਰ ਰਾਤ 10 ਵਜੇ ਆਪਣੀ ਖਿੜਕੀ ਤੋਂ ਇਕ ਮਹਿਲਾ ਤੇ ਚਾਰ ਪੁਰਸ਼ਾਂ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਹ ਸੜਕ 'ਤੇ ਉੱਚੀ ਆਵਾਜ਼ ਵਿਚ ਗੱਲ ਕਰ ਰਹੇ ਸਨ। ਜਾਂਚ ਕਮੇਟੀ ਨੇ ਕਿਹਾ ਕਿ ਵਿਅਕਤੀ ਨੇ ਆਪਣੀ ਬਾਲਕਾਨੀ ਤੋਂ ਲੋਕਾਂ ਨੂੰ ਉੱਚੀ ਆਵਾਜ਼ ਵਿਚ ਗੱਲ ਨਾ ਕਰਨ ਦੀ ਸ਼ਿਕਾਇਤ ਕੀਤੀ ਪਰ ਉਹਨਾਂ ਵਿਚਾਲੇ ਇਸ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਉਹ ਬੰਦੂਕ ਕੱਢ ਲਿਆਇਆ ਤੇ ਪੰਜਾਂ ਨੂੰ ਗੋਲੀ ਮਾਰ ਦਿੱਤੀ। ਉਹਨਾਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Baljit Singh

Content Editor

Related News