ਜੂਲੀਅਨ ਅਸਾਂਜੇ ਨਾਲ ਅੱਤਵਾਦੀਆਂ ਨਾਲੋਂ ਵੀ ਜ਼ਿਆਦਾ ਬੁਰਾ ਵਤੀਰਾ : ਕ੍ਰਿਸਟੀਨ

09/22/2019 4:12:02 PM

ਮਾਸਕੋ (ਵਾਰਤਾ)— ਵਿਕੀਲੀਕਸ ਦੇ ਐਡੀਟਰ ਇਨ ਚੀਫ ਕ੍ਰਿਸਟੀਨ ਹਰਾਫਨਸਨ ਨੇ ਦੋਸ਼ ਲਗਾਇਆ ਹੈ ਕਿ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨਾਲ ਬ੍ਰਿਟੇਨ ਦੇ ਅਧਿਕਾਰੀ ਅੱਤਵਾਦੀਆਂ ਨਾਲੋਂ ਵੀ ਬੁਰਾ ਵਤੀਰਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦੀ ਤਿਆਰੀ ਕਰਨ ਤੋਂ ਰੋਕ ਰਹੇ ਹਨ। ਹਰਾਫਨਸਨ ਨੇ ਕਿਹਾ,''ਜੂਲੀਅਨ ਅਸਾਂਜੇ ਨੂੰ ਅਦਾਲਤੀ ਕਾਰਵਾਈ ਸੰੰਬੰਧੀ ਤਿਆਰੀ ਕਰਨ ਲਈ ਕੋਈ ਵੀ ਸਾਧਨ ਉਪਲਬਧ ਨਹੀਂ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੂੰ 24 ਘੰਟੇ ਜੇਲ ਵਿਚ ਹੀ ਰੱਖਿਆ ਜਾ ਰਿਹਾ ਹੈ।''

ਉਨ੍ਹ੍ਹ੍ਹਾਂ ਨੇ ਬ੍ਰਿਟੇਨ ਦੇ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸਾਂਜੇ ਨੂੰ ਸਿਰਫ ਕੁਝ ਦਿਨ ਪਹਿਲਾਂ ਹੀ ਅਦਾਲਤੀ ਕਾਰਵਾਈ ਦੀ ਤਿਆਰੀ ਕਰਨ ਲਈ ਕੁਝ ਦਸਤਾਵੇਜ਼ ਮੁਹੱਈਆ ਕਰਵਾਏ ਗਏ ਸਨ ਅਤੇ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਨਿਆਂ ਪ੍ਰਣਾਲੀ ਅਸਾਂਜੇ ਲਈ ਆਪਣੇ ਮਾਮਲੇ ਖੁਦ ਤਿਆਰ ਕਰਨ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਹਰਾਫਨਸਨ ਨੇ ਕਿਹਾ ਕਿ ਅਸਾਂਜੇ ਨਾਲ ਜ਼ਿਆਦਾਤਰ ਸਮਾਂ ਅੱਤਵਾਦੀਆਂ ਅਤੇ ਅਪਰਾਧੀਆਂ ਜਿਹਾ ਵਤੀਰਾ ਕੀਤਾ ਜਾ ਰਿਹਾ ਹੈ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 175 ਸਾਲ ਦੀ ਸਜ਼ਾ ਹੋਵੇਗੀ ਜੋ ਕਿ ਬਿਲਕੁੱਲ ਗਲਤ ਹੈ। 

ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀ ਅਮਰੀਕਾ ਦੇ ਦਬਾਅ ਹੇਠ ਕੰਮ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2012 ਵਿਚ 11 ਅਪ੍ਰੈਲ ਨੂੰ ਅਸਾਂਜੇ ਨੂੰ ਲੰਡਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 50 ਹਫਤੇ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ 'ਤੇ ਸਵੀਡਨ ਵਿਚ ਇਕ ਮਹਿਲਾ ਨਾਲ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਅਮਰੀਕਾ ਨੇ ਅਸਾਂਜੇ ਦੀ ਹਵਾਲਗੀ ਲਈ ਬ੍ਰਿਟੇਨ ਨੂੰ ਅਪੀਲ ਕੀਤੀ ਹੈ। ਹਵਾਲਗੀ ਮਾਮਲੇ ਦੀ ਅਗਲੀ ਸੁਣਵਾਈ 25 ਫਰਵਰੀ 2020 ਨੂੰ ਹੋਣੀ ਹੈ।


Vandana

Content Editor

Related News