''ਗਗਨਯਾਨ'' ਦਾ ਸੁਪਨਾ ਪੂਰਾ ਕਰਨ ਲਈ ਭਾਰਤੀ ਪਾਇਲਟਾਂ ਦੀ ਸਖਤ ਟਰੇਨਿੰਗ ਸ਼ੁਰੂ

02/18/2020 1:43:26 PM

ਮਾਸਕੋ (ਬਿਊਰੋ): ਭਾਰਤ ਦੇ ਅਭਿਲਾਸ਼ੀ ਸਪੇਸ ਮਿਸ਼ਨ 'ਗਗਨਯਾਨ' ਨੂੰ ਸਫਲਤਾਪੂਰਵਕ ਅੰਜਾਮ ਦੇਣ ਦੇ ਲਈ ਹਵਾਈ ਫੌਜ ਦੇ 4 ਬਹਾਦੁਰ ਪਾਇਲਟ ਰੂਸ ਵਿਚ ਕੜਾਕੇ ਦੀ ਠੰਡ ਅਤੇ ਬਰਫੀਲੇ ਇਲਾਕੇ ਵਿਚ ਸਖਤ ਸਿਖਲਾਈ ਲੈ ਰਹੇ ਹਨ। ਮਾਸਕੋ ਸਥਿਤ ਗਾਗਰਿਨ ਰਿਸਰਚ ਐਂਡ ਟੇਸਟ ਕਾਸਮੋਨੌਟ ਟਰੇਨਿੰਗ ਸੈਂਟਰ ਵਿਚ ਹੋ ਰਹੀ ਇਸ ਬਹੁਤ ਖੁਫੀਆ ਸਿਖਲਾਈ ਦੌਰਾਨ ਇਹ ਪਾਇਲਟ ਸਮੁੰਦਰ ਦੇ ਅੰਦਰ ਰਹਿਣ ਅਤੇ ਜੰਗਲਾਂ ਵਿਚ ਜੋਖਿਮ ਲੈਣ ਜਿਹੀ ਸਰੀਰਕ ਮਿਹਨਤ ਦੇ ਇਲਾਵਾ ਉੱਨਤ ਇੰਜੀਨੀਅਰਿੰਗ ਦੀ ਵੀ ਪੜ੍ਹਾਈ ਕਰ ਰਹੇ ਹਨ। 5 ਸਾਲਾਂ ਦੀ ਸਿਖਲਾਈ ਨੂੰ ਇਕ ਸਾਲ ਵਿਚ ਪੂਰਾ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਇਹਨਾਂ ਪਾਇਲਟਾਂ ਨੂੰ ਕਈ ਵਾਰ ਜਾਨ ਖਤਰੇ ਵਿਚ ਵੀ ਪਾਉਣੀ ਪੈ ਰਹੀ ਹੈ।

ਸੈਂਟਰ ਦੇ ਪ੍ਰਮੁੱਖ ਪਾਵੇਲ ਕਲੇਸੋਵ ਨੇ ਕਿਹਾ ਕਿ ਇਕ ਸਾਲ ਦੇ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਵਿਚ ਇਹਨਾਂ ਨੂੰ ਮਾਈਨਸ 30 ਡਿਗਰੀ ਸੈਲਸੀਅਸ ਵਿਚ ਨਾ ਸਿਰਫ ਜ਼ਿੰਦਾ ਰਹਿਣ ਦੇ ਤਰੀਕੇ ਸਿਖਾਏ ਜਾ ਰਹੇ ਹਨ ਸਗੋਂ ਸਮੁੰਦਰ ਅਤੇ ਪਹਾੜੀ ਰਸਤਿਆਂ ਵਿਚ ਬਣਾਉਟੀ ਸਾਹ ਲੈਣਾ ਅਤੇ ਤੁਰੰਤ ਫੈਸਲੇ ਲੈਣੇ ਵੀ ਸਿਖਾਏ ਜਾ ਰਹੇ ਹਨ। ਸਪੇਸ ਯਾਤਰੀ ਬਣਨ ਲਈ ਇਹ ਕੁਝ ਬੁਨਿਆਦੀ ਗੱਲਾਂ ਹਨ ਜਿਹਨਾਂ ਨੂੰ 'ਦੀ ਰਾਈਟ ਸਟਫ' ਕਿਹਾ ਜਾਂਦਾ ਹੈ।

PunjabKesari

ਰੂਸ ਦੇ ਟੀਵੀ ਚੈਨਲ ਰਸ਼ੀਆ ਟੁਡੇ ਦੀ ਰਿਪੋਰਟ ਦੇ ਮੁਤਾਬਕ ਦਿਨ-ਰਾਤ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਜੁਟੇ ਭਾਰਤੀ ਪਾਇਲਟ ਰੂਸੀ ਯਾਨ ਸੋਯੁਜ ਵਿਚ ਰੂਸੀ ਭਾਸ਼ਾ ਵਿਚ ਸਿਖਲਾਈ ਲੈ ਰਹੇ ਹਨ। ਇਸ ਲਈ ਉਹਨਾਂ ਨੂੰ ਰੂਸੀ ਭਾਸ਼ਾ ਵੀ ਸਿਖਾਈ ਜਾ ਰਹੀ ਹੈ। ਮਾਸਕੋ ਦੇ ਜੰਗਲਾਂ ਵਿਚ ਉਹ ਖਤਰਨਾਕ ਜਾਨਵਰਾਂ ਨਾਲ ਲੜਨ ਦਾ ਤਰੀਕਾ ਸਿੱਖ ਰਹੇ ਹਨ ਤਾਂ ਪੁਲਾੜ ਤੋਂ ਪਰਤਣ ਦੇ ਦੌਰਾਨ ਕਿਸੇ ਗੜਬੜੀ ਦੀ ਸਥਿਤੀ ਵਿਚ ਜ਼ਿੰਦਾ ਰਹਿਣ ਦੇ ਤਰੀਕੇ ਸਿਖਾਏ ਜਾ ਰਹੇ ਹਨ। ਉਹਨਾਂ ਨੂੰ 3 ਦਿਨ ਅਤੇ 2 ਰਾਤਾਂ ਦੇ ਲਈ ਜ਼ਿੰਦਾ ਰਹਿਣ ਲਈ ਸਖਤ ਟਰੇਨਿੰਗ ਵੀ ਦਿੱਤੀ ਜਾਵੇਗੀ। ਉਹਨਾਂ ਨੂੰ ਖਤਰਨਾਕ ਰਸਤਿਆਂ ਅਤੇ ਸੋਚਿ ਦੇ ਸਮੁੰਦਰ ਵਿਚ ਵੀ ਸਖਤ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਦੇ ਬਾਅਦ ਇਹਨਾਂ ਪਾਇਲਟਾਂ ਨੂੰ ਇਕ ਹਫਤੇ ਦੀ ਛੁੱਟੀ ਵੀ ਦਿੱਤੀ ਜਾਵੇਗੀ। 

PunjabKesari

ਟਰੇਨਿੰਗ ਸੈਂਟਰ ਦੇ ਪ੍ਰਮੁੱਖ ਪਾਵੇਲ ਵਲੇਸੋਵ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭਾਰਤੀ ਹਵਾਈ ਫੌਜ ਦੇ ਪਾਇਲਟ ਇਹ ਪੁਲਾੜ ਯਾਤਰੀ ਇਹਨਾਂ ਚੁਣੌਤੀਆਂ ਨਾਲ ਜੂਝਦੇ ਹੋਏ ਅੱਗੇ ਵੱਧਦੇ ਜਾਣਗੇ ਅਤੇ ਸਫਲਤਾ ਹਾਸਲ ਕਰਨਗੇ। ਭਾਰਤੀ ਪਾਇਲਟਾਂ ਲਈ ਰੂਸੀ ਭਾਸ਼ਾ ਦੇ ਨਾਲ-ਨਾਲ ਰੂਸੀ ਖਾਣਾ ਵੀ ਚੁਣੌਤੀ ਬਣਿਆ ਹੈ। ਟਰੇਨਿੰਗ ਸੈਂਟਰ ਵਿਚ ਪਾਇਲਟਾਂ ਦੀ ਪਸੰਦ ਦੇ ਮੁਤਾਬਕ ਖਾਣਾ ਬਣਾਇਆ ਜਾ ਰਿਹਾ ਹੈ। ਉਹਨਾਂ ਨੂੰ ਸ਼ਾਕਾਹਾਰੀ ਖਾਣਾ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦਿਆਂ ਭੋਜਨ ਵਿਚੋਂ ਬੀਫ ਨੂੰ ਹਟਾ ਦਿੱਤਾ ਗਿਆ ਹੈ। 

ਗਗਨਯਾਨ ਲਈ 2022 ਦੇ ਸ਼ੁਰੂਆਤੀ ਮਹੀਨੇ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਲਈ 10,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮਿਸ਼ਨ ਦੇ ਤਹਿਤ 3 ਮੈਂਬਰੀ ਚਾਲਕ ਦਲ 7 ਦਿਨ ਲਈ ਸਪੇਸ ਦੀ ਯਾਤਰਾ 'ਤੇ ਜਾਵੇਗਾ। ਸਪੇਸ 'ਤੇ ਮਨੁੱਖੀ ਮਿਸ਼ਨ ਭੇਜਣ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੇਵੇਗਾ। ਇਸਰੋ ਪ੍ਰਮੁੱਖ ਦੇ ਸਿਵਨ ਨੇ ਐਲਾਨ ਕੀਤਾ ਸੀ ਕਿ 2022 ਤੱਕ ਗਗਨਯਾਨ ਭੇਜਿਆ ਜਾ ਸਕੇਗਾ। ਇਸ ਤੋਂ ਪਹਿਲਾਂ ਇਸਰੋ 2020 ਅਤੇ 2021 ਵਿਚ 2 ਮਨੁੱਖ ਰਹਿਤ ਮਿਸ਼ਨ ਭੇਜੇਗਾ।


Vandana

Content Editor

Related News