ਰੂਸ : ਦੋ ਕਾਰਾਂ ''ਚ ਟੱਕਰ ਹੋਣ ਮਗਰੋਂ ਲੱਗੀ ਅੱਗ, 5 ਲੋਕਾਂ ਦੀ ਮੌਤ

06/18/2020 9:45:26 AM

ਮਾਸਕੋ- ਰੂਸ ਦੇ ਮਾਡਰਵਿਆ ਸੂਬੇ ਦੀ ਰਾਜਧਾਨੀ ਸਰਾਨਸਕ ਵਿਚ ਦੋ ਕਾਰਾਂ ਵਿਚਕਾਰ ਟੱਕਰ ਦੇ ਬਾਅਦ ਅੱਗ ਲੱਗ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ।
ਐਮਰਜੈਂਸੀ ਸੇਵਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਲੈਨਿਨ ਸਟਰੀਟ 'ਤੇ ਹੋਈ ਇਸ ਘਟਨਾ ਵਿਚ 5 ਲੋਕ ਮਾਰੇ ਗਏ ਹਨ। ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਜ਼ਰੂਰੀ ਜਾਂਚ-ਪੜਤਾਲ ਕਰ ਰਹੀ ਹੈ। 
 


Lalita Mam

Content Editor

Related News