ਰੂਸ : ਬਿਲਡਿੰਗ ''ਚ ਲੱਗੀ ਅੱਗ, ਮਾਸੂਮ ਸਮੇਤ 5 ਲੋਕਾਂ ਦੀ ਮੌਤ (ਤਸਵੀਰਾਂ)

02/09/2023 5:52:47 PM

ਮਾਸਕੋ (ਭਾਸ਼ਾ)- ਰੂਸ ਦੇ ਦੱਖਣੀ-ਮੱਧ ਸ਼ਹਿਰ ਨੋਵੋਸਿਬਿਰਸਕ ਵਿੱਚ ਵੀਰਵਾਰ ਸਵੇਰੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਇੱਕ ਗੈਸ ਧਮਾਕੇ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਸਾਲ ਦੇ ਬੱਚੇ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਆਂਦਰੇ ਟ੍ਰੈਵਨੀਕੋਵ ਨੇ ਕਿਹਾ ਕਿ ਨੌਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿਹਨਾਂ ਵਿਚੋਂ ਦੋ ਆਈ.ਸੀ.ਯੂ. ਵਿਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ 10 ਲੋਕ, ਜੋ ਸਵੇਰੇ 7:43 'ਤੇ ਧਮਾਕਾ ਹੋਣ ਵੇਲੇ ਅੰਦਰ ਸਨ, ਉਹਨਾਂ ਦੀ ਪਛਾਣ ਨਹੀਂ ਹੋ ਸਕੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੁਦਰਤ ਦਾ ਕਹਿਰ! ਪਰਿਵਾਰ ਦੇ 25 ਜੀਆਂ ਦੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਸ਼ਖ਼ਸ 

ਧਮਾਕੇ ਕਾਰਨ ਪੰਜ ਮੰਜ਼ਿਲਾ ਇਮਾਰਤ ਦੇ ਦੋ ਪ੍ਰਵੇਸ਼ ਦੁਆਰ ਢਹਿ ਗਏ ਅਤੇ ਅੱਗ ਲੱਗਣ ਕਾਰਨ 30 ਅਪਾਰਟਮੈਂਟ ਤਬਾਹ ਹੋ ਗਏ। ਘਟਨਾ 'ਤੇ ਇੱਕ ਅਪਰਾਧਿਕ ਸਥਲ ਸਥਾਪਿਤ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ। ਖੇਤਰ ਦੇ ਆਵਾਸ ਅਤੇ ਜਨਤਕ ਉਪਯੋਗਤਾ ਮੰਤਰਾਲੇ ਨੇ ਕਿਹਾ ਕਿ ਇਮਾਰਤ ਦੀ ਗੈਸ ਪ੍ਰਣਾਲੀ ਦੀ ਸਤੰਬਰ 2022 ਵਿੱਚ ਜਾਂਚ ਕੀਤੀ ਗਈ ਸੀ। ਨੋਵੋਸਿਬਿਰਸਕ ਸਾਇਬੇਰੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਰੂਸ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News