ਪਾਕਿ ਨੇ ਸੱਭਿਆਚਾਰਕ ਪ੍ਰੋਗਰਾਮ ''ਚ ਭਾਰਤ ਨੂੰ ਨਹੀਂ ਦਿੱਤਾ ਸੱਦਾ, SCO ਨਿਯਮਾਂ ਦੀ ਉਲੰਘਣਾ

09/20/2019 9:47:56 AM

ਮਾਸਕੋ (ਬਿਊਰੋ)— ਰੂਸ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਮੈਂਬਰ ਦੇਸ਼ਾਂ ਦੇ ਮਿਲਟਰੀ ਅਭਿਆਸ ਦੌਰਾਨ ਪਾਕਿਸਤਾਨ ਨੇ ਆਪਣੇ ਸੱਭਿਆਚਾਰਕ ਆਯੋਜਨ ਵਿਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਹੈ। ਮਿਲਟਰੀ ਅਭਿਆਸ ਦੌਰਾਨ ਰੋਜ਼ ਕੋਈ ਇਕ ਮੈਂਬਰ ਦੇਸ਼ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦਾ ਹੈ। ਰੂਸ ਵਿਚ ਆਯੋਜਿਤ ਇਹ ਮਿਲਟਰੀ ਅਭਿਆਸ 9 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 23 ਸਤੰਬਰ ਤੱਕ ਚੱਲੇਗਾ।

ਬੀਤੀ 12 ਸਤੰਬਰ ਨੂੰ ਜਦੋਂ ਭਾਰਤ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਸੀ ਤਾਂ ਸਾਰੇ ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਵਿਚ ਪਾਕਿਸਤਾਨ ਵੀ ਸ਼ਾਮਲ ਸੀ। ਭਾਵੇਂਕਿ 12 ਸਤੰਬਰ ਤੱਕ ਪਾਕਿਸਤਾਨੀ ਫੌਜ ਅਭਿਆਸ ਲਈ ਰੂਸ ਨਹੀਂ ਪਹੁੰਚੀ ਸੀ ਇਸ ਲਈ ਉਹ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਪਾਈ ਸੀ। ਉੱਥੇ ਚੀਨ ਦੇ ਲੈਫਟੀਨੈਂਟ ਜਨਰਲ ਕੋਈ ਸ਼ਿਆਵੂ ਭਾਰਤੀ ਆਯੋਜਨ ਵਿਚ ਮੌਜੂਦ ਰਹੇ ਸਨ ਅਤੇ ਫਿਰ ਚੀਨ ਨੇ ਵੀ ਭਾਰਤੀ ਅਫਸਰਾਂ ਨੂੰ ਪ੍ਰੋਗਰਾਮ ਅਤੇ ਡਿਨਰ 'ਤੇ ਸੱਦਾ ਦਿੱਤਾ ਸੀ। 

ਫੌਜ ਦੇ ਸੂਤਰਾਂ ਨੇ ਦੱਸਿਆ ਕਿ ਰੋਜ਼ ਇਕ ਹਿੱਸੇਦਾਰ ਦੇਸ਼ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਦਾ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦਾ ਦਿਨ ਪਾਕਿਸਤਾਨ ਲਈ ਤੈਅ ਸੀ ਪਰ ਉਸ ਨੇ ਭਾਰਤ ਨੂੰ ਸੱਦਾ ਨਹੀਂ ਦਿੱਤਾ। ਇੱਥੇ ਦੱਸ ਦਈਏ ਕਿ ਇਸ ਸਾਲ ਦਾ ਮਿਲਟਰੀ ਅਭਿਆਸ 'ਟੀ.ਐੱਸ.ਈ.ਐੱਨ.ਟੀ.ਆਰ. 2019' ਰੂਸ ਦੇ ਕੇਂਦਰੀ ਮਿਲਟਰੀ ਕਮਿਸ਼ਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਚ ਮੇਜ਼ਬਾਨ ਰੂਸ ਦੇ ਇਲਾਵਾ ਚੀਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਪਾਕਿਸਤਾਨ ਅਤੇ ਉਜ਼ਬੇਕਿਸਤਾਨ ਦੀਆਂ ਫੌਜਾਂ ਵੀ ਸ਼ਾਮਲ ਹੋ ਰਹੀਆਂ ਹਨ।


Vandana

Content Editor

Related News