ਇਨਫੈਕਸ਼ਨ ਰੋਕੂ ਦਵਾਈਆਂ ਦੀ ਸਪਲਾਈ ਲਈ ਤਿਆਰ ਹੈ ਰੂਸ
Sunday, Jun 28, 2020 - 05:00 PM (IST)
ਮਾਸਕੋ (ਵਾਰਤਾ) : ਰੂਸ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਦੂਜੇ ਦੌਰ ਦੇ ਖ਼ਤਰੇ ਦੇ ਮੱਦੇਨਜ਼ਰ ਇਸ ਨਾਲ ਪੀੜਤਾਂ ਦੇ ਇਲਾਜ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦੀ ਕੌਮਾਂਤਰੀ ਬਾਜ਼ਾਰ ਵਿਚ ਸਪਲਾਈ ਕਰਨ ਲਈ ਤਿਆਰ ਹੈ। ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼੍ਰੀ ਮੁਰਾਸ਼ਕੋ ਨੇ ਇਕ ਆਨਲਾਇਨ ਹੈਲਥ ਕੇਅਰ ਇਵੈਂਟ ਵਿਚ ਕਿਹਾ, ' ਕੋਰੋਨਾ ਦੀ ਮਹਾਮਾਰੀ ਦੇ ਦੂਜੇ ਦੌਰ ਦੇ ਖ਼ਤਰੇ ਦੇ ਮੱਦੇਨਜ਼ਰ ਰੂਸ ਕੌਮਾਂਤਰੀ ਬਾਜ਼ਾਰ ਵਿਚ ਹਾਈਪਰਸਿਟੋਕਾਨੀਮੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ, ਟੈਸਟ ਕਿੱਟ ਅਤੇ ਹੋਰ ਐਂਟੀ ਇਨਫੈਕਸ਼ਨ ਦਵਾਈਆਂ ਦੀ ਅਪਲਾਈ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰੂਸ ਕੋਰਾਨਾ ਵਾਇਰਸ ਖਿਲਾਫ ਲੜਾਈ ਵਿਚ ਯੂਰਪ, ਅਮਰੀਕਾ ਅਤੇ ਹੋਰ ਏਸ਼ੀਆਈ ਦੇਸ਼ਾਂ ਦਾ ਸਾਥ ਦਿੰਦਾ ਰਿਹਾ ਹੈ।