ਰੂਸ ''ਚ 24 ਘੰਟਿਆਂ ''ਚ ਸਾਹਮਣੇ ਆਏ ਕੋਰੋਨਾ ਦੇ 6509 ਨਵੇਂ ਮਾਮਲੇ

Thursday, Jul 09, 2020 - 04:46 PM (IST)

ਰੂਸ ''ਚ 24 ਘੰਟਿਆਂ ''ਚ ਸਾਹਮਣੇ ਆਏ ਕੋਰੋਨਾ ਦੇ 6509 ਨਵੇਂ ਮਾਮਲੇ

ਮਾਸਕੋ (ਵਾਰਤਾ) : ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 6509 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 7,07,301 ਹੋ ਗਈ। ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਵੀਰਵਾਰ ਨੂੰ ਦੱਸਿਆ ਕਿ ਪੀੜਤ ਪਾਏ ਗਏ ਲੋਕਾਂ ਵਿਚੋਂ 1,778 ਮਰੀਜ਼ਾਂ ਵਿਚ ਇਸ ਦੇ ਲੱਛਣ ਵਿਖਾਈ ਨਹੀਂ ਦੇ ਰਹੇ ਹਨ।

ਕੇਂਦਰ ਦੇ ਮੁਤਾਬਕ ਨਵੇਂ ਮਰੀਜ਼ਾਂ ਵਿਚ ਸਭ ਤੋਂ ਜ਼ਿਆਦਾ ਮਾਸਕੋ ਵਿਚ 568 ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਸੈਂਟ ਪੀਟਰਸਬਰਗ ਵਿਚ 292 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ 8805 ਲੋਕ ਇਸ ਮਹਾਮਾਰੀ ਤੋਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਜਾਨਲੇਵਾ ਵਿਸ਼ਾਣੁ ਤੋਂ ਨਿਜਾਤ ਪਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,81,316 ਹੋ ਗਈ ਹੈ। ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਇਸ ਘਾਤਕ ਵਿਸ਼ਾਣੁ ਕਾਰਨ 176 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 10,843 ਹੋ ਗਈ ਹੈ।


author

cherry

Content Editor

Related News