ਰੂਸ ''ਚ ਕੋਰੋਨਾ ਦੇ 24 ਘੰਟਿਆਂ ''ਚ 8,985 ਨਵੇਂ ਮਾਮਲੇ ਆਏ ਸਾਹਮਣੇ

Monday, Jun 08, 2020 - 04:00 PM (IST)

ਰੂਸ ''ਚ ਕੋਰੋਨਾ ਦੇ 24 ਘੰਟਿਆਂ ''ਚ 8,985 ਨਵੇਂ ਮਾਮਲੇ ਆਏ ਸਾਹਮਣੇ

ਮਾਸਕੋ (ਵਾਰਤਾ) : ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਗੰਭੀਰ ਰੂਪ ਤੋਂ ਜੂਝ ਰਹੇ ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਇਸ ਦੇ ਇਨਫੈਕਸ਼ਨ ਦੇ 8985 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 4,76,658 ਹੋ ਗਈ ਹੈ। ਰੂਸ ਦੇ ਰਾਸ਼ਟਰੀ ਕੋਰੋਨਾ ਵਾਇਰਸ ਨਿਗਰਾਨੀ ਕੇਂਦਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਬਿਆਨ ਮੁਤਾਬਕ ਰੂਸ ਦੇ 83 ਖੇਤਰਾਂ ਵਿਚ ਕੋਰੋਨਾ ਵਾਇਰਸ ਦੇ 8,985 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿਚ ਕਰੀਬ 36 ਫ਼ੀਸਦੀ 3,293 ਮਰੀਜ਼ਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 2001 ਰਾਜਧਾਨੀ ਮਾਸਕੋ, 751 ਮਾਸਕੋ ਖੇਤਰ ਅਤੇ 326 ਸੈਂਟ ਪੀਟਰਸਬਰਗ ਵਿਚ ਸਾਹਮਣੇ ਆਏ ਹਨ । ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,957 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦੇਸ਼ ਵਿਚ ਹੁਣ 230,688 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 112 ਲੋਕਾਂ ਦੀ ਮੌਤ ਹੋਣ ਨਾਲ ਰੂਸ ਵਿਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,971 ਹੋ ਗਈ ਹੈ। ਰੂਸ ਵਿਚ ਹੁਣ ਤੱਕ 1.3 ਕਰੋੜ ਨਮੂਨਿਆਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ। ਇਸ ਦੇ ਇਲਾਵਾ 320,000 ਸ਼ੱਕੀ ਲੋਕਾਂ 'ਤੇ ਡਾਕਟਰੀ ਨਜ਼ਰ ਰੱਖੀ ਜਾ ਰਹੀ ਹੈ।


author

cherry

Content Editor

Related News