ਰੂਸ : ਸੜਕ ਹਾਦਸੇ ''ਚ 5 ਦੀ ਮੌਤ, 11 ਜ਼ਖਮੀ
Monday, Aug 12, 2019 - 02:46 AM (IST)

ਮਾਸਕੋ - ਰੂਸ ਦੇ ਰੀਗਾ ਰਾਜ ਮਾਰਗ 'ਤੇ ਕਾਰ, ਟਰੱਕ ਅਤੇ ਇਕ ਮਿਨੀ ਬੱਸ ਦੀ ਟੱਕਰ 'ਚ ਐਤਵਾਰ ਨੂੰ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖਮੀ ਹੋ ਗਏ। ਇਕ ਪੁਲਸ ਬੁਲਾਰੇ ਨੇ ਕਿਹਾ ਕਿ ਜਾਣਕਾਰੀ ਮੁਤਾਬਕ 159 ਕਿਲੋਮੀਟਰ ਲੰਬੇ ਰੀਗਾ ਰਾਜ ਮਾਰਗ 'ਤੇ ਅੱਜ ਸ਼ਾਮ 7:15 ਵਜੇ ਇਕ ਕਾਰ, ਇਕ ਟਰੱਕ ਅਤੇ ਇਕ ਮਿਨੀ ਬੱਸ 'ਚ ਟੱਕਰ ਹੋ ਗਈ। ਇਸ ਦੁਰਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖਮੀ ਹੋ ਗਏ। ਇਸ ਸਿਲਸਿਲੇ 'ਚ ਯਾਤਾਯਾਤ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।