ਰਣਵੇਅ ''ਤੇ ਆਪਸ ਵਿਚ ਟਕਰਾਏ 2 ਯਾਤਰੀ ਜਹਾਜ਼, ਵੱਡਾ ਹਾਦਸਾ ਹੋਣ ਤੋਂ ਟਲਿਆ
Friday, Aug 04, 2017 - 09:53 AM (IST)
ਮੇਡਨ— ਇੰਡੋਨੇਸ਼ੀਆ ਦੇ ਮੇਡਨ ਵਿਚ ਹਵਾਈਅੱਡੇ 'ਤੇ 2 ਯਾਤਰੀ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਜਹਾਜ਼ ਦੇ ਵਿੰਗ ਟੁੱਟ ਗਏ। ਏਅਰਲਾਈਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਦਸਾ ਰਣਵੇਅ 'ਤੇ ਲੈਂਡਿੰਗ ਦੌਰਾਨ ਹੋਇਆ।
ਜਾਣਕਾਰੀ ਮੁਤਾਬਕ ਲਾਯਨ ਪਲੇਨ ਕੁਆਲਨਮੁ ਹਵਾਈਅੱਡੇ 'ਤੇ ਲੈਂਡ ਕਰ ਰਿਹਾ ਸੀ। ਹਵਾਈਅੱਡੇ 'ਤੇ ਹੀ ਵਿੰਗਸ ਏਅਰਕ੍ਰਾਫਟ (ਦੂਜਾ ਜਹਾਜ਼) ਉਡਣ ਦੀ ਤਿਆਰੀ ਵਿਚ ਸੀ। ਇਸ ਦੌਰਾਨ ਲਾਯਨ ਜਹਾਜ਼ ਦਾ ਵਿੰਗ ਵਿੰਗਸ ਕ੍ਰਾਫਟ ਨਾਲ ਟਕਰਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਾਲਾਂਕਿ ਹਾਦਸੇ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਾਦਸੇ ਤੋਂ ਬਾਅਦ ਲਾਯਨ ਜਹਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ।
