ਇਕ ਅਫਵਾਹ ਕਾਰਨ 15 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਮਾਪਿਆਂ ਨੇ ਬਿਆਨ ਕੀਤਾ ਦਰਦ

Saturday, Nov 25, 2017 - 03:03 PM (IST)

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਵਿਚ 15 ਸਾਲਾ ਲੜਕੀ ਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਇਸ ਅਫਵਾਹ ਕਾਰਨ ਪਰੇਸ਼ਾਨ ਸੀ ਕਿ ਉਸ ਦੇ ਐਕਸ-ਬੁਆਏ ਫਰੈਂਡ ਨੇ ਉਨ੍ਹਾਂ ਦੇ ਖਾਸ ਪਲਾਂ ਦੀਆਂ ਤਸਵੀਰਾਂ (intimate photographs) ਆਨਲਾਈਨ ਸ਼ੇਅਰ ਕਰ ਦਿੱਤੀਆਂ ਹਨ। ਲੜਕੀ ਦੇ ਪਰਿਵਾਰ ਵਾਲਿਆਂ ਦਾ ਮੰਨਣਾ ਹੈ ਕਿ ਇਸੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਲਿਆ ਹੋਵੇਗਾ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਸਕੂਲ ਵਿਚ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਹੀ ਸੀ।
ਮਾਤਾ-ਪਿਤਾ ਨੂੰ ਦੱਸਿਆ ਸੀ ਪਰੇਸ਼ਾਨੀ ਦਾ ਕਾਰਨ
ਮਾਮਲਾ ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਨੋਵਾ ਐਂਡਰਾਡੀਨਾ ਦਾ ਹੈ, ਜਿੱਥੇ ਮਕਾਨ ਦੇ ਪਿੱਛੇ ਮੌਜੂਦ ਦਲਾਨ ਵਿਚ 15 ਸਾਲਾ ਕਰੀਨਾ ਸੈਫਰ ਓਲੀਵੇਰਾ ਦੀ ਲਾਸ਼ ਮਿਲੀ। ਮੀਡੀਆ ਰਿਪੋਰਟ ਮੁਤਾਬਕ ਕਰੀਨਾ ਕੁਝ ਅਫਵਾਹਾਂ ਨੂੰ ਲੈ ਕੇ ਪਰੇਸ਼ਾਨ ਸੀ, ਜਿਨ੍ਹਾਂ ਵਿਚ ਉਸ ਦੇ ਐਕਸ ਬੁਆਏ ਫਰੈਂਡ ਨੇ ਦੋਹਾਂ ਦੀਆਂ intimate photographs ਆਨਲਾਈਨ ਸ਼ੇਅਰ ਕਰ ਦਿੱਤੀਆਂ ਸਨ। ਉਸ ਸਮੇਂ ਕਰੀਨਾ ਦੀ ਉਮਰ 14 ਸਾਲ ਦੀ ਸੀ। ਲੜਕੇ ਦੀ ਉਮਰ 17 ਸਾਲ ਸੀ ਅਤੇ ਉਹ ਉਸ ਦਾ ਕਲਾਸਮੇਟ ਹੀ ਸੀ। 
ਮਾਤਾ-ਪਿਤਾ ਨੇ ਦੱਸੀਆਂ ਇਹ ਗੱਲਾਂ
ਕਰੀਨਾ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਕਿਸੇ ਮਾਂ ਨਾਲ ਅਜਿਹਾ ਹੋਵੇ। ਮੌਤ ਤੋਂ ਪਹਿਲਾਂ ਉਹ ਮੇਰੀ ਗੋਦੀ ਵਿਚ ਆ ਕੇ ਬੈਠੀ ਸੀ। ਉਦੋਂ ਮੈਂ ਉਸ ਕੋਲੋਂ ਪੁੱਛਿਆ ਸੀ ਕਿ ਕੋਈ ਗੱਲ ਤਾਂ ਨਹੀਂ। ਉਦੋਂ ਉਸ ਨੇ ਹੱਸ ਕੇ ਇਨਕਾਰ ਕਰ ਦਿੱਤਾ ਸੀ। ਕਰੀਨਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਵਿਚ ਕਿਸੇ ਤਰ੍ਹਾਂ ਦੇ ਤਣਾਅ ਦੇ ਲੱਛਣ ਨਹੀਂ ਦੇਖੇ ਸਨ। ਉਸ ਨੂੰ ਸਿਰਫ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ (intimate photographs) ਦੁਨੀਆ ਸਾਹਮਣੇ ਆਉਣ ਦਾ ਬੁਰਾ ਲੱਗ ਰਿਹਾ ਸੀ।
ਕਰੀਨਾ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਸ ਨੂੰ ਤਸਵੀਰਾਂ ਸਾਹਮਣੇ ਆਉਣ ਦਾ ਬਹੁਤ ਬੁਰਾ ਲੱਗ ਰਿਹਾ ਹੈ। ਉਦੋਂ ਪਿਤਾ ਨੇ ਕਰੀਨਾ ਨੂੰ ਸਮਝਾਇਆ ਸੀ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਰੀਨਾ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਹ ਸਕੂਲ ਵਿਚ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਹੀ ਸੀ। ਉਸ ਦੇ ਵਾਲਾਂ ਕਾਰਨ ਉਸ ਨੂੰ ਅਜੀਬ ਤਰ੍ਹਾਂ ਦੇ ਕੁਮੈਂਟਸ ਮਿਲਦੇ ਸਨ। ਆਪਣੀ ਬੇਟੀ ਦੀ ਮੌਤ ਮਗਰੋਂ ਉਨ੍ਹਾਂ ਨੇ ਉਸ ਦੇ ਵਟਸਐਪ ਮੈਸੇਜ ਵੀ ਦੇਖੇ, ਜਿਨ੍ਹਾਂ ਵਿਚ ਉਸ ਦੇ ਵਾਲਾਂ ਨੂੰ ਲੈ ਕੇ ਛੇੜਖਾਨੀ ਭਰੇ ਕੁਮੈਂਟਸ ਸਨ। 
ਕਰੀਨਾ ਦੇ ਮਾਤਾ-ਪਿਤਾ ਨੇ ਕੀਤੀ ਇਹ ਸ਼ਿਕਾਇਤ
ਇੰਨਾ ਹੀ ਨਹੀਂ ਕਰੀਨਾ ਦੇ ਮਾਤਾ-ਪਿਤਾ ਨੇ ਉਸ ਦੀ ਡੈੱਡ ਬੌਡੀ ਦੀਆਂ ਤਸਵੀਰਾਂ ਲੀਕ ਹੋਣ ਦੀ ਸ਼ਿਕਾਇਤ ਕੀਤੀ ਹੈ। ਕਰੀਨਾ ਦੀ ਬੌਡੀ ਦੀਆਂ ਤਸਵੀਰਾਂ ਉਨ੍ਹਾਂ ਦੀ ਛੋਟੀ ਬੇਟੀ ਨੂੰ ਵਟਸਐਪ ਜ਼ਰੀਏ ਮਿਲੀਆਂ। ਪਰਿਵਾਰ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਉਦੋਂ ਦੀਆਂ ਹਨ, ਜਦੋਂ ਸਿਰਫ ਪੁਲਸ ਹੀ ਕ੍ਰਾਈਮ ਸੀਨ 'ਤੇ ਮੌਜੂਦ ਸੀ। ਉੱਧਰ ਪੁਲਸ ਨੇ ਤਸਵੀਰਾਂ ਲੀਕ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।


Related News