ਰੁਲਦਾ ਸਿੰਘ ਕਤਲਕਾਂਡ ਮਾਮਲਾ : ਬ੍ਰਿਟੇਨ ''ਚ ਦੋਸ਼ੀ 3 ਸਿੱਖ ਗ੍ਰਿਫ਼ਤਾਰ

Friday, Dec 25, 2020 - 06:02 PM (IST)

ਰੁਲਦਾ ਸਿੰਘ ਕਤਲਕਾਂਡ ਮਾਮਲਾ : ਬ੍ਰਿਟੇਨ ''ਚ ਦੋਸ਼ੀ 3 ਸਿੱਖ ਗ੍ਰਿਫ਼ਤਾਰ

ਲੰਡਨ (ਬਿਊਰੋ): ਬ੍ਰਿਟੇਨ ਦੀ ਵੈਸਟ ਮਿਡਲੈਂਡ ਪੁਲਸ ਨੇ ਭਾਰਤੀ ਮੂਲ ਦੇ ਤਿੰਨ ਬ੍ਰਿਟਿਸ਼ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਸਾਰਿਆਂ ਨੂੰ ਪੰਜਾਬ ਦੇ ਹਾਈ ਪ੍ਰੋਫਾਇਲ ਰੁਲਦਾ ਸਿੰਘ ਕਤਲ ਕੇਸ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰੁਲਦਾ ਸਿੰਘ ਆਰ.ਐੱਸ.ਐੱਸ. ਨਾਲ ਜੁੜੇ ਸੰਗਠਨ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਮੁੱਖ ਸਨ।ਤਿੰਨੇ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰੌਬ ਭਾਰਤ ਦੀ ਫੇਰੀ ਕਰ ਕੇ ਪਰਤੇ ਹਨ। ਜਦਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਭਾਰਤ ਪਹੁੰਚਣ ਵਾਲੇ ਹਨ।

ਹਵਾਲਗੀ ਵਾਰੰਟ 'ਤੇ ਹੋਈ ਕਾਰਵਾਈ
ਵੈਸਟ ਮਿਡਲੈਂਡ ਪੁਲਸ ਨੇ ਤਿੰਨੇ ਖਾਲਿਸਤਾਨੀ ਕਾਰਕੁਨਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਤਿੰਨਾਂ ਨੂੰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਖਿਲਾਫ਼ ਭਾਰਤ ਹਵਾਲਗੀ ਨੂੰ ਲੈਕੇ ਸੁਣਵਾਈ ਹੋਵੇਗੀ। ਵੀਰਵਾਰ ਨੂੰ ਵੈਸਟਲੈਂਡ ਪੁਲਸ ਨੇ ਦੱਸਿਆ ਕਿ ਉਸ ਨੇ ਗੁਰਸ਼ਰਨਬੀਰ ਸਿੰਘ ਵਾਹੀਵਾਲਾ (37) ਅਤੇ ਉਸ ਦੇ ਭਰਾ ਅੰਮ੍ਰਿਤਬੀਰ ਸਿੰਘ ਵਾਹੀਵਾਲਾ (40) ਨੂੰ ਕਾਵੈਂਟਰੀ ਤੋਂ ਗ੍ਰਿਫ਼ਤਾਰ ਕੀਤਾ ਜਦਕਿ ਪਿਆਰਾ ਸਿੰਘ ਗਿੱਲ (380 ਨੂੰ ਵੋਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਤਿੰਨਾਂ ਖਿਲਾਫ਼ ਵੈਸਟਮਿੰਸਟਰ ਕੋਰਟ ਤੋਂ ਹਵਾਲਗੀ ਵਾਰੰਟ ਜਾਰੀ ਹੋਣ ਦੇ ਬਾਅਦ ਵੈਸਟਲੈਂਡ ਪੁਲਸ ਨੇ ਗ੍ਰਿਫ਼ਤਾਰੀ ਦੀ ਕਾਰਵਾਈ ਕੀਤੀ। 

PunjabKesari

ਭਾਰਤ ਨੇ ਇਹਨਾਂ ਤਿੰਨਾਂ ਖਿਲਾਫ਼ ਕਤਲ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦਿਆਂ ਹਵਾਲਗੀ ਕੀਤੇ ਜਾਣ ਦੀ ਮੰਗ ਕੀਤੀ ਸੀ। ਪੁਲਸ ਨੇ ਦੱਸਿਆ ਕਿ ਤਿੰਨਾਂ ਨੂੰ ਭਾਰਤ ਵਿਚ 2009 ਵਿਚ ਹੋਏ ਇਕ ਕਤਲ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵੈਸਟਲੈਂਡ ਪੁਲਸ ਨੇ ਦੱਸਿਆ ਕਿ ਤਿੰਨਾਂ ਨੂੰ ਹਵਾਲਗੀ ਦੇ ਸੰਬੰਧ ਵਿਚ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਤਿੰਨਾਂ ਨੂੰ ਸ਼ਖਤ ਸ਼ਰਤਾਂ ਦੇ ਨਾਲ ਜਮਾਨਤ ਦਿੱਤੀ ਗਈ ਹੈ।

ਜਗਤਾਰ ਸਿੰਘ ਦਾ ਰਿਸ਼ਤੇਦਾਰ ਹੈ ਗੁਰਸ਼ਰਨ
ਬ੍ਰਿਟੇਨ ਵਿਚ ਗ੍ਰਿਫ਼ਤਾਰ ਗੁਰਸ਼ਰਨਬੀਰ, ਜਗਤਾਰ ਸਿੰਘ ਜੋਹਲ ਦਾ ਰਿਸ਼ਤੇਦਾਰ ਹੈ ਜੋ ਕਈ ਆਰ.ਐੱਸ.ਐੱਸ. ਆਗੂਆਂ ਦੇ ਕਤਲ ਦੇ ਦੋਸ਼ ਵਿਚ ਭਾਰਤ ਵਿਚ ਬੰਦ ਹੈ। ਗੁਰਸ਼ਰਨ ਅਤੇ ਉਸ ਦਾ ਭਰਾ ਜਗਤਾਰ ਸਿੰਘ ਦੀ ਆਜ਼ਾਦੀ ਦੇ ਲਈ ਮੁਹਿੰਮ ਚਲਾ ਚੁੱਕੇ ਹਨ। ਪੰਜਾਬ ਪੁਲਸ ਅਤੇ ਏ.ਐੱਨ.ਆਈ. ਨੂੰ ਪੰਜਾਬ ਵਿਚ ਕਈ ਕਤਲਾਂ ਦੇ ਸੰਬੰਧ ਵਿਚ ਗੁਰਸ਼ਰਨਬੀਰ ਦੀ ਤਲਾਸ਼ ਹੈ। ਗੁਰਸ਼ਰਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਵੀ ਦੱਸਿਆ ਜਾਂਦਾ ਹੈ। ਸੋਮਵਾਰ ਨੂੰ ਗੁਰਸ਼ਰਨਬੀਰ ਦੇ ਘਰ 'ਤੇ ਹੋਈ ਛਾਪੇਮਾਰੀ ਦੀ ਕਈ ਸਿੱਖ ਸੰਗਠਨਾਂ ਨੇ ਨਿੰਦਾ ਕੀਤੀ ਹੈ। ਯੂਕੇ ਸਿੱਖ ਫੈਡਰੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਤੜਕਸਾਰ ਹੋਈ ਕਾਰਵਾਈ ਨਾਲ ਘਰ ਵਿਚ ਬੀਬੀਆਂ ਅਤੇ ਬੱਚੇ ਡਰੇ ਹੋਏ ਹਨ।

PunjabKesari

ਜਾਣੋ ਰੁਲਦਾ ਸਿੰਘ ਦੇ ਬਾਰੇ ਵਿਚ
ਰੁਲਦਾ ਸਿੰਘ ਰਾਸ਼ਟਰੀ ਸਵੈ ਸੇਵਕ ਦੀ ਸਿੱਖ ਇਕਾਈ ਰਾਸ਼ਟਰੀ ਸਿੰਘ ਸੰਗਤ ਦੇ ਪ੍ਰਮੁੱਖ ਸਨ। ਰੁਲਦਾ ਸਿੰਘ ਨੂੰ 28 ਜੁਲਾਈ, 2009 ਵਿਚ ਪਟਿਆਲਾ ਵਿਚ ਉਹਨਾਂ ਦੇ ਘਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਦੋ ਹਫਤਿਆਂ ਬਾਅਦ ਹਸਪਤਾਲ ਵਿਚ ਉਹਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੰਜਾਬ ਪੁਲਸ ਨੇ ਸ਼ੁਰੂਆਤ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਉਹਨਾਂ ਨੂੰ ਛੱਡ ਦਿੱਤਾ ਗਿਆ। ਸਤੰਬਰ ਵਿਚ ਪੁਲਸ ਨੇ ਰੁਲਦਾ ਸਿੰਘ ਦੇ ਕਤਲ ਦੇ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਹਨਾਂ ਨੂੰ ਪਟਿਆਲਾ ਦੀ ਕੋਰਟ ਨੇ 2015 ਵਿਚ ਬਰੀ ਕਰ ਦਿੱਤਾ। ਰਾਸ਼ਟਰੀ ਸਿੱਖ ਸੰਗਤ ਦੇ ਪ੍ਰਮੁੱਖ ਦੇ ਰੂਪ ਵਿਚ ਉਹਨਾਂ ਨੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ ਅਤੇ ਉੱਥੇ ਰਹਿ ਰਹੇ ਸਿੱਖਾਂ ਨੂੰ ਭਾਰਤ ਪਰਤਣ ਵਿਚ ਮਦਦ ਲਈ ਲੰਬੇਂ ਸਮੇਂ ਤੱਕ ਕੰਮ ਕੀਤਾ। ਇਸ ਨਾਲ ਬਹੁਤ ਸਾਰੇ ਕੱਟੜਪੰਥੀ ਸਿੱਖ ਉਹਨਾਂ ਤੋਂ ਨਾਰਾਜ਼ ਹੋ ਗਏ ਸਨ।


author

Vandana

Content Editor

Related News