ਬਗਦਾਦ ''ਚ ਅਮਰੀਕੀ ਦੂਤਘਰ ''ਤੇ ਹੋਇਆ ਰਾਕੇਟ ਹਮਲਾ, ਰਿਹਾ ਬਚਾਅ
Sunday, Jul 05, 2020 - 05:17 PM (IST)

ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸਥਿਤ ਅਮਰੀਕੀ ਦੂਤਘਰ 'ਤੇ ਐਤਵਾਰ ਤੜਕੇ ਰਾਕਟ ਹਮਲਾ ਕੀਤਾ ਗਿਆ ਪਰ ਪੈਟ੍ਰਿਆਟ ਵਾਯੂ ਰੱਖਿਆ ਪ੍ਰਣਾਲੀ ਨੇ ਇਸ ਵਿਚਕਾਰ ਹੀ ਅਸਫਲ ਕਰ ਦਿੱਤਾ ਗਿਆ ਪਰ ਇਸ ਘਟਨਾ ਵਿਚ ਇਕ ਬੱਚਾ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਬਗਦਾਦ ਦੇ ਮੱਧ ਵਿਚ ਸਥਿਤ ਗ੍ਰੀਨ ਜ਼ੋਨ ਵਿਚ ਅਮਰੀਕੀ ਦੂਤਘਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਪਰ ਮਿਜ਼ਾਇਲ ਨੂੰ ਵਿਚਕਾਰ ਹੀ ਪੈਟ੍ਰਿਯਾਟ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਦਿੱਤਾ।
ਇਸ ਦੇ ਬਾਅਦ ਮਿਜ਼ਾਇਲ ਦੂਤਘਰ ਕੋਲ ਸਥਿਤ ਇਕ ਰਿਹਾਇਸ਼ੀ ਇਮਾਰਤ 'ਤੇ ਜਾ ਡਿੱਗੀ। ਸੂਤਰਾਂ ਮੁਤਾਬਕ ਇਸ ਹਾਦਸੇ ਵਿਚ ਕਿਸੇ ਦੀ ਵੀ ਮੌਤ ਨਹੀਂ ਹੋਈ ਪਰ ਇਕ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਮਰੀਕੀ ਦੂਤਘਰ 'ਤੇ ਰਾਕੇਟ ਹਮਲੇ ਵਿਚ ਕਈ ਕੋਸ਼ਿਸ਼ਾਂ ਦੇ ਬਾਅਦ ਗ੍ਰੀਨ ਜ਼ੋਨ ਵਿਚ ਸਥਿਤ ਅਮਰੀਕੀ ਬਲਾਂ ਵਿਚ ਪੈਟ੍ਰਿ੍ਅਟ ਵਾਯੂ ਰੱਖਿਆ ਪ੍ਰਣਾਲੀ ਦਾ ਪ੍ਰੀਖਣ ਕੀਤਾ, ਜਿਸ ਦੇ ਕੁਝ ਘੰਟਿਆਂ ਬਾਅਦ ਇਹ ਘਟਨਾ ਹੋਈ।
ਇਰਾਕੀ ਸੰਸਦ ਮੈਂਬਰਾਂ ਨੇ ਇਸ ਨੂੰ ਭੜਕਾਉਣ ਵਾਲਾ ਦੱਸਦੇ ਹੋਏ ਇਸ ਪ੍ਰੀਖਣ ਦੀ ਨਿੰਦਾ ਕੀਤੀ ਹੈ। ਗ੍ਰੀਨ ਜ਼ੋਨ ਵਿਚ ਸਰਕਾਰੀ ਦਫਤਰ, ਦੂਤਘਰ ਸਥਿਤ ਹੈ ਤੇ ਇਹ ਬਗਦਾਦ ਕੌਮਾਂਤਰੀ ਹਵਾਈ ਅੱਡੇ ਵਲੋਂ ਜਾਣ ਵਾਲੇ ਭਾਰੀ ਸੁਰੱਖਿਆ ਵਾਲੀ ਸੜਕ ਨਾਲ ਵੀ ਜੁੜਦਾ ਹੈ। ਇਸ ਇਲਾਕੇ ਨੂੰ ਨਿਯਮਿਤ ਰੂਪ ਨਾਲ ਰਾਕੇਟ ਹਮਲਿਆਂ ਵਿਚ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।