US ''ਚ 9/11 ਦੀ 18ਵੀਂ ਬਰਸੀ ''ਤੇ ਅਫਗਾਨਿਸਤਾਨ ''ਚ ਅਮਰੀਕੀ ਦੂਤਘਰ ''ਤੇ ਹਮਲਾ

09/11/2019 9:11:40 AM

ਕਾਬੁਲ— ਅਮਰੀਕਾ 'ਚ 11 ਸਤੰਬਰ, 2001 ਨੂੰ ਹੋਏ ਅੱਤਵਾਦੀ ਹਮਲੇ ਦੇ 18 ਸਾਲ ਪੂਰੇ ਹੋਣ ਦੇ ਦਿਨ ਅਫਗਾਨਿਸਤਾਨ 'ਚ ਅਮਰੀਕੀ ਦੂਤਘਰ 'ਤੇ ਇਕ ਰਾਕੇਟ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ। ਅੱਧੀ ਰਾਤ ਦੇ ਬਾਅਦ ਮੱਧ ਕਾਬੁਲ 'ਚ ਧੂੰਆਂ ਛਾ ਗਿਆ ਅਤੇ ਸਾਇਰਨ ਵੱਜਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਦੂਤਘਰ ਦੇ ਅੰਦਰ ਕਰਮਚਾਰੀਆਂ ਨੇ ਲਾਊਡ ਸਪੀਕਰ 'ਤੇ ਇਕ ਸੰਦੇਸ਼ ਸੁਣਿਆ,''ਕੰਪਲੈਕਸ 'ਚ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।'' ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਤਤਕਾਲ ਇਸ 'ਤੇ ਟਿੱਪਣੀ ਨਹੀਂ ਕੀਤੀ ਹੈ। 'ਨਾਟੋ' ਮਿਸ਼ਨ ਨੇ ਵੀ ਕਿਸੇ ਦੇ ਜ਼ਖਮੀ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਕਰਨ ਦੇ ਬਾਅਦ ਅਫਗਾਨਿਸਤਾਨ 'ਚ ਹੋਇਆ ਇਹ ਪਹਿਲਾ ਵੱਡਾ ਹਮਲਾ ਹੈ।

ਜ਼ਿਕਰਯੋਗ ਹੈ ਕਿ 11 ਸਤੰਬਰ, 2001 ਨੂੰ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੀ ਅਗਵਾਈ 'ਚ ਅਮਰੀਕਾ 'ਤੇ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ। ਇਸ ਦੇ ਬਾਅਦ ਹੀ ਅਫਗਾਨਿਸਤਾਨ 'ਚ ਤਾਲਿਬਾਨ ਦਾ ਪਤਨ ਹੋਇਆ ਸੀ। ਅੱਜ 18 ਸਾਲ ਬਾਅਦ ਵੀ ਤਕਰੀਬਨ 14,000 ਅਮਰੀਕਾ ਫੌਜੀ ਅਫਗਾਨਿਸਤਾਨ 'ਚ ਤਾਇਨਾਤ ਹਨ।


Related News