ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਹਮਲੇ ''ਚ ਈਰਾਨ ਦੇ ਟਾਪ ਕਮਾਂਡਰ ਸਮੇਤ 8 ਲੋਕਾਂ ਦੀ ਮੌਤ

01/03/2020 2:13:18 PM

ਬਗਦਾਦ — ਈਰਾਕ ਦੀ ਰਾਜਧਾਨੀ ਬਗਦਾਦ 'ਚ ਹਵਾਈ ਅੱਡੇ 'ਤੇ ਹੋਏ ਰਾਕੇਟ ਹਮਲੇ ਕਾਰਨ ਟਾਪ ਕਮਾਂਡਰ ਸਮੇਤ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਈਰਾਕ 'ਚ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਦਾਗੇ ਗਏ ਰਾਕੇਟ ਕਾਰਨ ਕਈ ਟਾਪ ਕਮਾਂਡਰਾਂ ਦੀ ਮੌਤ ਹੋਈ ਹੈ ਅਤੇ ਕਈ ਈਰਾਕੀ ਫੌਜੀ ਜ਼ਖਮੀ ਹੋਣ ਦੀ ਖਬਰ ਹੈ। ਇਸ ਅਮਰੀਕੀ ਹਮਲੇ ਵਿਚ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੋਲੇਮਾਨੀ ਦੀ ਵੀ ਮੌਤ ਹੋਈ ਹੈ।

PunjabKesari

ਈਰਾਕ ਦੇ ਟੀ.ਵੀ. ਅਤੇ ਤਿੰਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਹਮਲੇ 'ਚ ਇਰਾਕ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਕਾਸਿਮ ਸੋਲੇਮਾਨੀ ਦੀ ਮੌਤ ਦੇ ਨਾਲ ਇਸ ਹਮਲੇ 'ਚ ਈਰਾਨ ਵਲੋਂ ਸਮਰਥਿਤ ਫੌਜ ਦੇ ਡਿਪਟੀ ਕਮਾਂਡਰ ਦੀ ਵੀ ਮੌਤ ਹੋ ਜਾਣ ਦੀ ਖਬਰ ਹੈ। ਇਸ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਵਿੱਚ ਇਰਾਕ ਦੀ ਹਸ਼ਦ ਅਲ ਸ਼ਬਾਬੀ ਮਿਲਟਰੀ ਫੋਰਸ ਦਾ ਉਪ-ਮੁਖੀ ਵੀ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਬਗਦਾਦ 'ਚ ਅਮਰੀਕੀ ਦੂਤਘਰ 'ਤੇ ਈਰਾਨ ਸਮਰਥਿਤ ਮਿਲਿਸ਼ਿਆ ਵਲੋਂ ਨਵੇਂ ਸਾਲ ਦੇ ਮੌਕੇ ਹਮਲੇ ਦੇ ਬਾਅਦ ਅਮਰੀਕਾ ਨਾਲ ਤਣਾਅ ਵਿਚਕਾਰ ਇਹ ਹਮਲਾ ਹੋਇਆ ਹੈ।

PunjabKesari

ਨਿਊਜ਼ ਏਜੰਸੀ ਏ ਪੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵੱਡੇ ਫੌਜੀ ਅਧਿਕਾਰੀਆਂ ਦੀ ਮੌਤ ਮੱਧ ਪੂਰਬ ਦੇ ਹਾਲਤਾਂ ਲਈ ਇਕ ਵੱਡਾ ਮੋੜ ਹੈ। ਮੰਨਿਆ ਜਾ ਰਿਹਾ ਹੈ ਕਿ ਈਰਾਨ ਇਸ ਹਮਲੇ ਦਾ ਢੁਕਵਾਂ ਜਵਾਬ ਦੇਵੇਗਾ, ਜੋ ਸਥਿਤੀ ਨੂੰ ਖ਼ਰਾਬ ਕਰ ਸਕਦਾ ਹੈ। ਜਵਾਬੀ ਹਮਲਿਆਂ ਨਾਲ ਅਮਰੀਕੀ ਅਤੇ ਇਜ਼ਰਾਈਲ ਦੇ ਹਿੱਤਾਂ ਨੂੰ ਵੀ ਠੇਸ ਪਹੁੰਚਾਈ ਜਾ ਸਕਦੀ ਹੈ।

ਟਰੰਪ ਨੇ ਟਵੀਟ ਕੀਤਾ ਅਮਰੀਕੀ ਝੰਡਾ

 

ਪਾਪੁਲਰ ਮੋਬਿਲਾਇਜ਼ੇਸ਼ਨ ਫੋਰਸਿਸ ਯਾਨੀ ਕਿ ਪੀ.ਐਮ.ਐਫ. ਨੇ ਇਸ ਹਮਲੇ ਪਿੱਛੇ ਅਮਰੀਕਾ ਦਾ ਹੱਥ ਦੱਸਿਆ ਹੈ। ਫਿਲਹਾਲ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਪਰ USA ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਹੈਂਡਲਰ 'ਤੇ ਯੂ.ਐਸ. ਦੇ ਝੰਡੇ ਨੂੰ ਟਵੀਟ ਕੀਤਾ ਹੈ । ਇਹ ਟਵੀਟ ਖੁਦ ਬਹੁਤ ਸਾਰੀਆਂ ਚੀਜ਼ਾਂ ਨੂੰ ਸੰਕੇਤ ਕਰਦਾ ਹੈ।


Related News