ਜਰਮਨ ਬੈਂਕ 'ਚ 48 ਹਜ਼ਾਰ ਕਰਮਚਾਰੀਆਂ ਦੀ ਜਗ੍ਹਾ ਕੰਮ ਕਰਨਗੇ ਰੋਬੋਟ

11/10/2017 11:24:27 AM

ਬਰਲਿਨ (ਬਿਊਰੋ)— ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖਾਂ ਵੱਲੋਂ ਕੀਤੇ ਜਾਂਦੇ ਸਾਰੇ ਕੰਮ ਰੋਬੋਟ ਕਰਨਗੇ। ਇਹ ਦਾਅਵਾ ਇਸ ਲਈ ਵੀ ਸਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਕ ਵਿਅਕਤੀ ਵੱਲੋਂ ਕੀਤੇ ਜਾਂਦੇ ਕੰਮਾਂ ਵਿਚ ਗਲਤੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਹੁਣ ਦੁਨੀਆ ਦੇ ਸਭ ਤੋਂ ਵੱਡੇ ਬੈਂਕਾਂ ਵਿਚ ਸ਼ਾਮਿਲ ਜਰਮਨ ਬੈਂਕ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਵਿਚ ਹੈ। ਇਨ੍ਹਾਂ ਹਜ਼ਾਰਾਂ ਕਰਮਚਾਰੀਆਂ ਦੀ ਜਗ੍ਹਾ ਰੋਬੋਟਸ ਨੂੰ ਦਿੱਤੀ ਜਾਵੇਗੀ। ਜਰਮਨ ਬੈਂਕ ਦੇ ਸੀ. ਈ. ਓ. ਜੌਨ ਕ੍ਰੈਨ ਮੁਤਾਬਕ,''ਵਰਤਮਾਨ ਕਰਮਚਾਰੀਆਂ ਦੇ ਕੰਮ ਵਿਚ ਬਹੁਤ ਜ਼ਿਆਦਾ ਗਲਤੀਆਂ ਹਨ। ਇਸ ਦੇ ਇਲਾਵਾ ਇਨ੍ਹਾਂ ਕਰਮਚਾਰੀਆਂ ਦੇ ਕੰਮ ਕਰਨ ਦੀ ਸਮਰੱਥਾ ਵੀ ਘੱਟ ਹੈ।''
ਅਗਲੇ ਤਿੰਨ ਸਾਲਾਂ ਵਿਚ ਤਿਆਰੀ
ਜਰਮਨ ਬੈਂਕ ਅਗਲੇ ਤਿੰਨ ਸਾਲਾਂ ਵਿਚ ਲਰਨਿੰਗ ਤਕਾਨਾਲੋਜੀ ਨੂੰ ਵਿਆਪਕ ਪੱਧਰ 'ਤੇ ਲਾਗੂ ਕਰੇਗਾ। ਜਰਮਨ ਬੈਂਕ ਆਪਣੇ ਵਿਰੋਧੀਆਂ ਤੋਂ ਅੱਗੇ ਰਹਿਣ ਦੀ ਉਮੀਦ ਇਹ ਕਦਮ ਚੁੱਕ ਰਿਹਾ ਹੈ। ਸੀ. ਈ. ਓ. ਜੌਨ ਕ੍ਰੈਨ ਦਾ ਕਹਿਣਾ ਹੈ ਕਿ ਸਾਡੀ ਯੋਜਨਾ ਕੰਪਨੀ ਵਿਚ ਤਕਨੀਕ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕਰਨ ਦੀ ਹੈ। ਫਿਲਹਾਲ ਅਸੀਂ 97,000 ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਾਂ। ਗੌਰਤਲਬ ਹੈ ਕਿ ਸਾਲ 2015 ਵਿਚ ਜਰਮਨ ਬੈਂਕ ਨੇ ਇਹ ਐਲਾਨ ਕੀਤਾ ਸੀ ਕਿ ਉਹ 9,000 ਨੌਕਰੀਆਂ ਵਿਚ ਕਟੌਤੀ ਕਰੇਗਾ। ਹੁਣ ਤੱਕ ਕੰਪਨੀ ਕਰੀਬ 4,000 ਕਟੌਤੀਆਂ ਕਰ ਚੁੱਕੀ ਹੈ।
ਅਮਰੀਕੀ ਲੋਕ ਹਨ ਚਿੰਤਤ
ਜਰਮਨ ਬੈਂਕ ਦਾ ਇਹ ਐਲਾਨ ਉਸ ਰਿਪੋਰਟ ਦੇ ਠੀਕ ਇਕ ਮਹੀਨੇ ਮਗਰੋਂ ਕੀਤਾ ਗਿਆ ਹੈ, ਜਿਸ ਵਿਚ 70 ਫੀਸਦੀ ਅਮਰੀਕੀਆਂ ਨੂੰ ਇਸ ਗੱਲ ਦਾ ਖਤਰਾ ਹੈ ਕਿ ਕਿਤੇ ਰੋਬੋਟ ਉਨ੍ਹਾਂ ਦੀ ਨੌਕਰੀ ਨਾ ਖੋਹ ਲੈਣ। ਪਿਊ ਰਿਸਰਚ ਸੈਂਟਰ ਵੱਲੋਂ ਕਰਵਾਏ ਗਏ ਸਰਵੇ ਵਿਚ ਪਾਇਆ ਗਿਆ ਹੈ ਕਿ ਤਕਨੀਕ ਬਦਲਾਅ ਦੇ ਪ੍ਰਭਾਵ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਹੈ। ਤਿੰਨ ਚੌਥਾਈ ਅਮਰੀਕੀਆਂ ਦਾ ਕਹਿਣਾ ਹੈ ਕਿ ਅੱਜ ਜਿਹੜੀਆਂ ਨੋਕਰੀਆਂ ਇਨਸਾਨ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿਚ ਉਹੀ ਨੌਕਰੀਆਂ ਜ਼ਿਆਦਾਤਰ ਰੋਬੋਟ ਅਤੇ ਕੰਪਿਊਟਰ ਕਰਨਗੇ। ਲੋਕਾਂ ਦਾ ਮੰਨਣਾ ਹੈ ਕਿ ਇਸ ਦੇ ਨਤੀਜੇ ਨਕਾਰਾਤਮਕ ਹੋਣਗੇ ਅਤੇ ਅਸਮਾਨਤਾ ਵਧੇਗੀ। ਪਿਊ ਰਿਸਰਚ ਸੈਂਟਰ ਦੇ ਐਸੋਸੀਏਟ ਆਰੋਨ ਸਮਿਥ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਤਕਨੀਕ ਸਾਰੀਆਂ ਨੌਕਰੀਰਆਂ ਅਤੇ ਕਿੱਤਿਆਂ ਨੂੰ ਬਦਲ ਦੇਵੇਗੀ। ਅੱਧੇ ਤੋਂ ਜ਼ਿਆਦਾ ਲੋਕਾਂ ਦਾ ਮੰਨਣਾ ਹੈ ਕਿ ਫਾਸਟ ਫੂਡ ਕਰਮਚਾਰੀ, ਬੀਮਾ ਕਲੇਮ ਪ੍ਰੋਸੈਸਰ ਅਤੇ ਕਾਨੂੰਨੀ ਕਲਰਕ ਜਿਹੀਆਂ ਨੌਕਰੀਆਂ ਨੂੰ ਰੋਬੋਟ ਅਤੇ ਕੰਪਿਊਟਰ ਰੀਪਲੇਸ ਕਰਨਗੇ।


Related News