ਸਕਾਟਲੈਂਡ ‘ਚ ਪਹਿਲੀ ਵਾਰ ਰੋਬੋਟ ਨੇ ਕੀਤੀ ਗਲੇ ਦੇ ਟਿਊਮਰ ਦੀ ਸਫ਼ਲ ਸਰਜਰੀ
Thursday, Feb 03, 2022 - 03:36 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਅਜੋਕੇ ਸਮੇਂ ਵਿਚ ਡਾਕਟਰੀ ਖੇਤਰ ‘ਚ ਮਹੱਤਵਪੂਰਨ ਤਰੱਕੀ ਹੋ ਰਹੀ ਹੈ, ਜਿਸ ਤਹਿਤ ਅਪ੍ਰੇਸ਼ਨ ਆਦਿ ਕਰਨ ਲਈ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਸਕਾਟਲੈਂਡ ਵੀ ਇਸ ਤਕਨੀਕ ਦੀ ਵਰਤੋਂ ਕਰਨ ਵਿਚ ਪਿੱਛੇ ਨਹੀਂ ਹੈ। ਸਕਾਟਲੈਂਡ ਦੇ ਡਾਕਟਰਾਂ ਵੱਲੋਂ ਰੋਬੋਟ ਦੀ ਵਰਤੋਂ ਕਰਕੇ ਇਕ ਸੁਰੱਖਿਆ ਗਾਰਡ ਦੇ ਗਲੇ ਵਿਚਲੇ ਟਿਊਮਰ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ ਹੈ ਅਤੇ ਉਹ ਅਜਿਹੀ ਸਰਜਰੀ ਵਾਲੇ ਪਹਿਲੇ ਮਰੀਜ਼ਾਂ ਵਿਚੋਂ ਇਕ ਬਣ ਗਿਆ ਹੈ।
ਇਹ ਵੀ ਪੜ੍ਹੋ: ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਪੀਟਰ ਸਿੰਪਸਨ ਨਾਮ ਦਾ ਇਹ ਵਿਅਕਤੀ ਸਰਜਰੀ ਕੀਤੇ ਜਾਣ ਤੋਂ ਪੰਜ ਘੰਟੇ ਬਾਅਦ ਜਾਗ ਰਿਹਾ ਸੀ, ਗੱਲ ਕਰ ਰਿਹਾ ਸੀ ਅਤੇ ਆਈਸਕ੍ਰੀਮ ਖਾ ਰਿਹਾ ਸੀ । ਇਹ 63 ਸਾਲਾ ਬਜ਼ੁਰਗ ਗਲਾਸਗੋ ਵਿਚ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿਚ ਰੋਬੋਟ ਸਰਜਰੀ ਦੇ 24 ਘੰਟਿਆਂ ਬਾਅਦ ਆਪਣੇ ਘਰ ਸੀ। ਪੀਟਰ ਨੂੰ ਪਿਛਲੇ ਸਾਲ ਅਗਸਤ ਵਿਚ ਆਪਣੇ ਗਲੇ ਵਿਚ ਟਿਊਮਰ ਦਾ ਪਤਾ ਲੱਗਿਆ ਅਤੇ ਡਾਕਟਰਾਂ ਨੇ ਇਸਦੀ ਰੋਬੋਟਿਕ ਸਰਜਰੀ ਕਰਨ ਦੀ ਯੋਜਨਾ ਬਣਾਈ ਜੋ ਪਹਿਲਾਂ ਹੀ ਯੂਰੋਲੋਜੀ ਅਤੇ ਫੇਫੜਿਆਂ ਦੀ ਸਰਜਰੀ ਵਿਚ ਵਰਤੇ ਜਾਂਦੇ ਹਨ। ਸਿਰ ਅਤੇ ਗਰਦਨ ਦੀ ਸਰਜਰੀ ਲਈ ਸਲਾਹਕਾਰ ਜੈਨੀ ਮੋਂਟਗੋਮਰੀ ਨੇ ਰੋਬੋਟਿਕ ਸਰਜਰੀ ਦੀ ਅਗਵਾਈ ਕੀਤੀ ਅਤੇ ਸਰਜੀਕਲ ਟੀਮ ਨਾਲ ਮਾਈਕ੍ਰੋਫੋਨ ਰਾਹੀਂ ਇਸ ਨੂੰ ਸਫ਼ਲ ਕੀਤਾ।
ਇਹ ਵੀ ਪੜ੍ਹੋ: ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।