ਗਾਹਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਰੋਬੋਟ ਨੂੰ ਨੌਕਰੀਓਂ ਕੱਢਿਆ

01/23/2018 4:17:58 PM

ਲੰਡਨ (ਏਜੰਸੀ)- ਸਕਾਟਲੈਂਡ ਦੇ ਐਡਿਨਬਰਗ ਦੇ ਇਕ ਸਟੋਰ ਵਿਚ ਤਾਇਨਾਤ ਰੋਬੋਟ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿਚ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਫੈਬੀਓ ਨਾੰ ਦੇ ਸ਼ਾਪਬੋਟ ਨੂੰ ਹੇਰੀਅਟ-ਵਾਟ ਯੂਨੀਵਰਸਿਟੀ ਨੇ ਬਣਾਇਆ ਸੀ ਅਤੇ ਇਸ ਨੂੰ ਐਡਿਨਬਰਗ ਦੇ ਮਾਰਗੀਓਟਾ ਸਥਿਤ ਸਟੋਰ ਵਿਚ ਗਾਹਕਾਂ ਦੀ ਮਦਦ ਲਈ ਰੱਖਿਆ ਗਿਆ। ਸ਼ੁਰੂਆਤ ਵਿਚ ਇਸ ਨੇ ਆਪਣੇ ਸੰਬੋਧਨ ਅਤੇ ਗਾਹਕਾਂ ਨੂੰ ਗਲੇ ਲਗਾ ਕੇ ਸਭ ਦਾ ਦਿਲ ਜਿੱਤ ਲਿਆ। ਪਰ ਇਕ ਹਫਤੇ ਬਾਅਦ ਹੀ ਜਦੋਂ ਇਸ ਨੇ ਗਾਹਕਾਂ ਨੂੰ ਸਟੋਰ ਵਿਚ ਰੱਖੇ ਸਾਮਾਨ ਦੀ ਜਗ੍ਹਾ ਦੱਸਣ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਆਪਣੇ ਪ੍ਰੋਗਰਾਮ ਵਿਚ ਗਡ਼ਬੜੀ ਦੇ ਚਲਦੇ ਇਹ ਗਾਹਕਾਂ ਨੂੰ ਗਲਤ ਸੂਚਨਾ ਦੇਣ ਲੱਗਾ।
ਫੈਬਿਓ ਨੂੰ ਫਲੈਗਸ਼ਿਪ ਐਡਿਨਬਰਗ ਸਟੋਰ ਦੀ ਕੰਪਨੀ ਦੇ ਨਿਰਦੇਸ਼ਾਂ ’ਤੇ ਪ੍ਰੋਗ੍ਰਾਮ ਕੀਤਾ ਗਿਆ ਸੀ। ਐਲੇਨਾ ਮਾਰਿਜੋਟਾ ਨੇ ਕਿਹਾ, "ਅਸੀਂ ਸੋਚਿਆ ਕਿ ਇੱਕ ਰੋਬੋਟ ਗਾਹਕਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੋਵੇਗਾ, ਅਸੀਂ ਹਮੇਸ਼ਾ ਨਵੇਂ ਅਤੇ ਦਿਲਚਸਪ ਕੰਮ ਕਰਨ ਦੀ ਇੱਛਾ ਰੱਖਦੇ ਹਾਂ।"


Related News