ਕੈਲੀਫੋਰਨੀਆ ''ਚ ਲੁਟੇਰਿਆਂ ਨੇ ਹਿੰਦੂ ਮੰਦਰ ''ਚ ਲਾਈ ਸੰਨ੍ਹ, ਦਾਨ ਪੇਟੀ ਕੀਤੀ ਚੋਰੀ

10/31/2023 12:48:50 PM

ਨਿਊਯਾਰਕ (ਆਈ.ਏ.ਐੱਨ.ਐੱਸ.): ਅਮਰੀਕਾ ਵਿਖੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਦੋ ਸ਼ੱਕੀਆਂ ਨੇ ਇੱਕ ਹਿੰਦੂ ਮੰਦਰ ਵਿੱਚ ਦਾਖ਼ਲ ਹੋ ਕੇ ਉਸ ਦੀ ਦਾਨ ਪੇਟੀ ਚੋਰੀ ਕਰ ਲਈ। ਸੈਕਰਾਮੈਂਟੋ ਪੁਲਸ ਵਿਭਾਗ ਦੇ ਅਧਿਕਾਰੀ ਸੋਮਵਾਰ ਸਵੇਰੇ ਚੋਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਲਗਭਗ 2:15 ਵਜੇ ਲਾ ਮੰਚਾ ਵੇਅ ਸਥਿਤ ਹਰੀ ਓਮ ਰਾਧਾ ਕ੍ਰਿਸ਼ਨ ਮੰਦਰ ਪਹੁੰਚੇ। ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ ਨਿਗਰਾਨੀ ਵੀਡੀਓਜ਼ ਵਿਚ ਦੋ ਚੋਰਾਂ ਨੂੰ ਵੇਦੀ ਵੱਲ ਦੌੜਦੇ ਹੋਏ ਅਤੇ ਸਿੱਧੇ ਦਾਨ ਪੇਟੀ ਤੱਕ ਜਾਂਦੇ ਹੋਏ ਦੇਖਿਆ ਗਿਆ। ਫੁਟੇਜ ਵਿੱਚ ਉਹਨਾਂ ਨੂੰ ਮੰਦਰ ਦੀ ਇਮਾਰਤ ਦੀ ਪਿੱਛੇ ਲਗਭਗ 100 ਪੌਂਡ ਵਜ਼ਨੀ ਬਕਸਾ ਲਿਜਾਂਦੇ ਹੋਏ ਅਤੇ ਭੱਜਣ ਤੋਂ ਪਹਿਲਾਂ ਇਸ ਨੂੰ ਇੱਕ ਕਾਰ ਵਿੱਚ ਸੁੱਟਦੇ ਹੋਏ ਦਿਖਾਇਆ ਗਿਆ ਹੈ।

PunjabKesari

ਮੰਦਰ ਦੇ ਰੱਖਿਅਕ ਗੁਰੂ ਮਹਾਰਾਜ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਬਕਸੇ ਵਿੱਚ ਹਜ਼ਾਰਾਂ ਡਾਲਰ ਸਨ। ਮਹਾਰਾਜ ਨੇ ਕਿਹਾ,''ਇੰਝ ਲਗਦਾ ਹੈ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਨੇ ਪਹਿਲਾਂ ਤੋਂ ਹੀ ਇਸ ਸਬੰਧੀ ਯੋਜਨਾ ਬਣਾਈ ਸੀ। ਮਹਾਰਾਜ ਦੀ ਪਤਨੀ ਨੇ ਕਿਹਾ, "ਪਹਿਲਾਂ ਉਸ ਨੇ ਪਰਦੇ ਉੱਡਦੇ ਵੇਖੇ। ਫਿਰ ਉਸ ਨੇ ਕਿਸੇ ਵਿਅਕਤੀ ਨੂੰ ਪਿਛਲੇ ਅਤੇ ਪਾਸੇ ਦੇ ਦਰਵਾਜ਼ਿਆਂ ਰਾਹੀਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ। ਮਹਾਰਾਜ ਨੇ ਕਿਹਾ, "ਇਹ ਸਾਡੇ ਭਾਈਚਾਰੇ ਲਈ ਬਹੁਤ ਵੱਡੀ ਮਾਰ ਹੈ। ਅਸੀਂ ਇੱਥੇ ਲੋਕਾਂ ਦੀ ਮਦਦ ਕਰਨ ਲਈ ਹਾਂ।" ਮਹਾਰਾਜ ਮੁਤਾਬਕ,"ਸਾਡੇ ਕੋਲ ਜ਼ਮੀਨ ਹੈ। ਅਸੀਂ ਇੱਕ ਬੇਘਰ ਕੇਂਦਰ ਦੇ 40 ਕਮਰੇ ਬਣਾਉਣ ਜਾ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਅਤੇ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਤਾਂ ਅਸੀਂ ਹੋਰ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?" 

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਕੈਨੇਡੀਅਨ ਚਿੰਤਤ, ਕਰ ਰਹੇ ਇਹ ਮੰਗ

ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਅਤੇ ਜਾਂਚਕਰਤਾ ਪੁੱਛਗਿੱਛ ਕਰ ਰਹੇ ਹਨ।  ਸੈਕਰਾਮੈਂਟੋ ਪੁਲਸ ਵਿਭਾਗ ਨੂੰ ਜਾਣਕਾਰੀ ਲਈ ਕਾਲ ਕਰਨ ਦੀ ਬੇਨਤੀ ਕੀਤੀ ਹੈ। ਐਕਸ 'ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ ਘਟਨਾ ਦੀ ਨਿੰਦਾ ਕਰਦੇ ਹੋਏ ਯੂ.ਐੱਸ ਸਥਿਤ ਵਕੀਲ ਸੰਗਠਨ ਕੋਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ (CoHNA) ਨੇ ਸੈਕਰਾਮੈਂਟੋ ਪੁਲਸ ਨੂੰ "ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਣ ਅਤੇ ਇੱਕ ਸੰਭਾਵੀ ਨਫ਼ਰਤੀ ਅਪਰਾਧ ਅਤੇ ਇੱਕ ਪਵਿੱਤਰ ਸਥਾਨ ਦੀ ਉਲੰਘਣਾ ਵਜੋਂ ਇਸਦੀ ਜਾਂਚ ਕਰਨ ਲਈ ਕਿਹਾ। " ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਨਵਰੀ ਵਿੱਚ ਚੋਰਾਂ ਨੇ ਟੈਕਸਾਸ ਵਿੱਚ ਬ੍ਰਾਜ਼ੋਸ ਵੈਲੀ ਵਿੱਚ ਸ਼੍ਰੀ ਓਮਕਾਰਨਾਥ ਮੰਦਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਦਾ ਦਾਨ ਬਾਕਸ ਚੋਰੀ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News