ਘਰ ''ਚੋਂ ਚੋਰੀ ਕਰ ਕੇ ਚੋਰ ਹੋਇਆ ਫਰਾਰ, ਪੁਲਸ ਕਰ ਰਹੀ ਹੈ ਭਾਲ

05/08/2017 11:57:05 AM

ਮੈਲਬੌਰਨ— ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਉਨ੍ਹਾਂ ਨੂੰ ਪੁਲਸ ਦਾ ਬਿਲਕੁੱਲ ਵੀ ਖੌਫ ਨਹੀਂ ਰਿਹਾ। ਆਸਟਰੇਲੀਆ ਦੇ ਮੈਲਬੌਰਨ ''ਚ ਪਿਛਲੇ ਮਹੀਨੇ ਇਕ ਚੋਰ ਘਰ ''ਚੋਂ ਚੋਰੀ ਕਰ ਕੇ ਫਰਾਰ ਹੋ ਗਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਮੁਤਾਬਕ ਚੋਰ ਨੂੰ ਘਰ ਦੀ ਗਲੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ''ਚ ਦੇਖਿਆ ਗਿਆ। ਪੁਲਸ ਵਲੋਂ ਜਾਰੀ ਕੀਤੇ ਗਈ ਸੀ. ਸੀ. ਟੀ. ਵੀ. ਫੁਟੇਜ ''ਚ ਦਿਖਾਇਆ ਗਿਆ ਹੈ ਕਿ ਚੋਰ ਪੀੜਤਾ ਦੇ ਕੱਪੜੇ ਪਹਿਨੇ ਕੇ ਗਲੀ ''ਚ ਸ਼ਾਂਤੀਪੂਰਨ ਤਰੀਕੇ ਨਾਲ ਜਾ ਰਿਹਾ ਹੈ, ਜਿਵੇਂ ਉਸ ਨੇ ਕੁਝ ਕੀਤਾ ਹੀ ਨਾ ਹੋਵੇ। ਇਹ ਵੀਡੀਓ ਫੁਟੇਜ 26 ਅਪ੍ਰੈਲ ਦਾ ਹੈ। 
ਪੁਲਸ ਨੇ ਦੱਸਿਆ ਕਿ ਪਾਸਕੋ ਵੇਲ ''ਚ ਉੱਤਰੀ ਨੋਰਬਰਲੈਂਡ ਰੋਡ ''ਤੇ ਸਥਿਤ ਇਕ ਘਰ ''ਚ ਚੋਰ ਦਾਖਲ ਹੋ ਗਿਆ ਸੀ। ਉਸ ਨੇ ਘਰ ''ਚ ਦਾਖਲ ਹੋ ਕੇ ਬਿਜਲੀ ਦੇ ਯੰਤਰ, ਜਿਨ੍ਹਾਂ ''ਚ ਲੈਪਟਾਪ, ਸਟੀਰੀਓ ਸਿਸਟਮ, ਗਹਿਣੇ, ਕੱਪੜੇ ਅਤੇ ਨਕਦੀ ਚੋਰੀ ਕਰ ਲਈ। ਪੁਲਸ ਉਕਤ ਚੋਰ ਦੀ ਭਾਲ ਕਰ ਰਹੀ ਹੈ। ਪੁਲਸ ਅਧਿਕਾਰੀ ਚੋਰ ਦੀ ਭਾਲ ਲਈ ਆਲੇ-ਦੁਆਲੇ ਤੋਂ ਪੁੱਛ-ਗਿੱਛ ਕਰ ਰਹੀ ਹੈ, ਤਾਂ ਕਿ ਉਸ ਨੂੰ ਛੇਤੀ ਲੱਭਿਆ ਜਾ ਸਕੇ।

Tanu

News Editor

Related News