ਸੜਕ ਕਿਨਾਰੇ ਰੱਖੇ ਬੰਬ ਦੀ ਲਪੇਟ ''ਚ ਆਇਆ ਵਾਹਨ, 6 ਬੱਚਿਆਂ ਸਣੇ 8 ਹਲਾਕ

Wednesday, Apr 01, 2020 - 03:58 PM (IST)

ਸੜਕ ਕਿਨਾਰੇ ਰੱਖੇ ਬੰਬ ਦੀ ਲਪੇਟ ''ਚ ਆਇਆ ਵਾਹਨ, 6 ਬੱਚਿਆਂ ਸਣੇ 8 ਹਲਾਕ

ਕਾਬੁਲ- ਅਫਗਾਨਿਸਤਾਨ ਵਿਚ ਬੁੱਧਵਾਰ ਨੂੰ ਇਕ ਸੜਕ ਦੇ ਕਿਨਾਰੇ ਬੰਬ ਧਮਾਕੇ ਵਿਚ 6 ਬੱਚਿਆਂ ਸਣੇ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਹੇਲਮੰਦ ਪੁਲਸ ਦੇ ਬੁਲਾਰੇ ਜਮਾਨ ਹਮਦਰਦ ਮੁਤਾਬਕ ਮਾਰੇ ਗਏ ਸਾਰੇ ਲੋਕ ਇਕੋ ਪਰਿਵਾਰ ਦੇ ਮੈਂਬਰ ਸਨ।

ਬੁਲਾਰੇ ਨੇ ਕਿਹਾ ਕਿ ਪਰਿਵਾਰ ਆਪਣੀ ਗੱਡੀ ਰਾਹੀਂ ਦੱਖਣੀ ਜ਼ਿਲੇ ਦੇ ਗ੍ਰੇਸ਼ਕ ਤੋਂ ਨਿਕਲਿਆ ਸੀ, ਤਦੇ ਉਹਨਾਂ ਦਾ ਵਾਹਨ ਬੰਬ ਦੀ ਲਪੇਟ ਵਿਚ ਆ ਗਿਆ। ਉਹਨਾਂ ਕਿਹਾ ਕਿ ਪਰਿਵਾਰ ਦੇ 2 ਮੈਂਬਰਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵਾਂ ਦੇ ਅੱਤਵਾਦੀ ਇਲਾਕੇ ਵਿਚ ਸਰਗਰਮ ਹਨ।

ਫਰਵਰੀ ਦੇ ਅਖੀਰ ਵਿਚ ਤਾਲਿਬਾਨ ਨੇ ਵਿਧਰੋਹੀਆਂ ਤੇ ਅਮਰੀਕਾ ਵਲੋਂ ਦਸਤਖਤ ਕੀਤੇ ਗਏ ਸ਼ਾਂਤੀ ਸਮਝੌਤੇ ਦੇ ਤਹਿਤ ਤਾਲਿਬਾਨੀ ਕੈਦੀਆਂ ਦੀ ਰਿਹਾਈ ਦੀ ਨਿਗਰਾਨੀ ਦੇ ਲਈ ਕਾਬੁਲ ਵਿਚ ਮੰਗਲਵਾਰ ਨੂੰ ਤਿੰਨ ਮੈਂਬਰੀ ਤਕਨੀਕੀ ਟੀਮ ਭੇਜੀ ਸੀ। ਇਹ ਸਮਝੌਤਾ ਅਫਗਾਨ ਸਰਕਾਰ ਨੂੰ 5000 ਤਾਲਿਬਾਨੀ ਕੈਦੀਆਂ ਦੀ ਰਿਹਾਈ ਤੇ ਤਾਲਿਬਾਨ ਵਲੋਂ 1000 ਸਰਕਾਰੀ ਕਰਮਚਾਰੀਆਂ ਤੇ ਅਫਗਾਨ ਫੌਜੀਆਂ ਨੂੰ ਛੱਡਣ ਦੇ ਲਈ ਵਚਨਬੱਧ ਕਰਦਾ ਹੈ। ਇਸ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ਅੰਦਰ ਸ਼ਾਂਤੀ ਗੱਲਬਾਤ ਵੀ ਹੋਣੀ ਹੈ, ਜਿਸ ਵਿਚ ਤਾਲਿਬਾਨ ਵੀ ਸ਼ਾਮਲ ਹੋਵੇਗਾ।


author

Baljit Singh

Content Editor

Related News