ਅਫਗਾਨਿਸਤਾਨ ਦੇ ਹੇਲਮੰਦ ’ਚ ਸੜਕ ਕਿਨਾਰੇ ਬੰਬ ਧਮਾਕਾ, 3 ਨਾਗਰਿਕਾਂ ਦੀ ਮੌਤ 6 ਜ਼ਖਮੀ

Tuesday, Jul 13, 2021 - 04:20 PM (IST)

ਅਫਗਾਨਿਸਤਾਨ ਦੇ ਹੇਲਮੰਦ ’ਚ ਸੜਕ ਕਿਨਾਰੇ ਬੰਬ ਧਮਾਕਾ, 3 ਨਾਗਰਿਕਾਂ ਦੀ ਮੌਤ 6 ਜ਼ਖਮੀ

ਹੇਲਮੰਦ: ਅਫਗਾਨਿਸਤਾਨ ਦੇ ਹੇਲਮੰਦ ਪ੍ਰਾਂਤ ’ਚ ਸੋਮਵਾਰ ਨੂੰ ਸੜਕ ਕਿਨਾਰੇ ਬੰਬ ਧਮਾਕੇ ’ਚ 3 ਨਾਗਰਿਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ ਹਨ। ਟੋਲੋ ਨਿਊਜ਼ ਨੇ ਸੁਰੱਖਿਆ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਧਮਾਕਾ ਸਵੇਰੇ ਕਰੀਬ ਅੱਠ ਵਜੇ ਉਸ ਸਮੇਂ ਹੋਇਆ ਜਦੋਂ ਲਕਸ਼ਰਗੜ੍ਹ ਸ਼ਹਿਰ ਜ਼ਿਲ੍ਹੇ ਦੇ ਬੋਲਨ ਇਲਾਕੇ ’ਚ ਸੜਕ ਕਿਨਾਰੇ ਇਕ ਖੱਦਾਨ ਨਾਲ ਨਾਗਰਿਕ ਵਾਹਨ ਟਕਰਾ ਗਿਆ। ਪੀੜਤਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ। 
ਟੋੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਸਾਰੇ ਪੀੜਤ ਇਕ ਪਰਿਵਾਰ ਦੇ ਮੈਂਬਰ ਹਨ ਜੋ ਲਕਸ਼ਰਗੜ੍ਹ ਸ਼ਹਿਰ ਦੇ ਇਕ ਜ਼ਿਲੇ ਤੋਂ ਆਏ ਹਨ। ਇਨ੍ਹਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸੁਰੱਖਿਆ ਅਧਿਕਾਰੀ ਨੇ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ’ਚ ਇਕ ਦਿਨ ਪਹਿਲਾਂ, ਹੇਲਮੰਦ ਪ੍ਰਾਂਤ ’ਚ ਹੋਏ ਦੋ ਵੱਖ-ਵੱਖ ਹਮਲਿਆਂ ’ਚ ਅਫਗਾਨ ਸੁਰੱਖਿਆ ਫੋਰਸਾਂ ਦੇ 11 ਮੈਂਬਰਾਂ ਦੀ ਜਾਨ ਚਲੀ ਗਈ ਸੀ। 


author

Aarti dhillon

Content Editor

Related News