ਇਸ ਦੇਸ਼ ''ਚ ਬੰਦੂਕਾਂ ਤੋਂ ਵਧੇਰੇ ਖਤਰਨਾਕ ਹਨ ਸੜਕਾਂ

04/04/2019 3:36:29 PM

ਤ੍ਰਿਪੋਲੀ,(ਭਾਸ਼ਾ)— ਲੀਬੀਆ 'ਚ ਟੁੱਟੀਆਂ ਹੋਈਆਂ ਸੜਕਾਂ ਤੋਂ ਜ਼ਿੰਦਗੀ ਨੂੰ ਜਿੰਨਾ ਖਤਰਾ ਹੈ ਸ਼ਾਇਦ ਇੰਨਾ ਬੰਦੂਕਾਂ ਤੋਂ ਨਹੀਂ ਹੈ। ਆਏ ਦਿਨ ਸੜਕ ਹਾਦਸਿਆਂ 'ਚ ਜਿੰਨੇ ਲੋਕ ਮਾਰੇ ਜਾਂਦੇ ਹਨ ਓਨੇ ਲੋਕ ਤਾਂ ਕੁਝ ਸਾਲ ਪਹਿਲਾਂ ਹੋਏ ਸੰਘਰਸ਼ 'ਚ ਵੀ ਨਹੀਂ ਮਰੇ ਸਨ। ਲੀਬੀਆ 'ਚ ਆਵਾਜਾਈ ਨਿਯਮਾਂ ਦੀ ਅਣਗਹਿਲੀ, ਖਸਤਾ ਹਾਲ ਸੜਕਾਂ, ਵਾਹਨਾਂ ਦਾ ਸੁਰੱਖਿਆ ਮਾਨਕਾਂ ਨੂੰ ਪੂਰਾ ਕਰਨ 'ਚ ਅਸਫਲ ਰਹਿਣਾ ਅਜਿਹੇ ਹੀ ਕਾਰਨ ਲੀਬੀਆ ਦੀਆਂ ਸੜਕਾਂ ਨੂੰ ਹਰ ਕਿਸੇ ਲਈ ਖਤਰਨਾਕ ਬਣਾ ਰਹੇ ਹਨ। ਮੱਧ ਤ੍ਰਿਪੋਲੀ 'ਚ ਸਥਿਤ ਸਰਵਜਨਕ ਪਾਰਕ, 'ਤਾਰਿਕ ਅਲ ਸਿੱਕਾ' 'ਚ ਸੈਂਕੜੇ ਕਾਰਾਂ ਦੇ ਮਲਬੇ ਦਾ ਵੱਡਾ ਢੇਰ ਦਰਸਾਉਂਦਾ ਹੈ ਕਿ ਇੱਥੇ ਕਿੰਨੇ ਸੜਕ ਹਾਦਸੇ ਵਾਪਰੇ ਹੋਣਗੇ। ਕਈ ਕਾਰਾਂ 'ਤੇ ਖੂਨ ਦੇ ਨਿਸ਼ਾਨ ਹਨ ਅਤੇ ਕੁਝ ਦੇ ਅੰਦਰ ਹੁਣ ਵੀ ਕੱਪੜੇ ਅਤੇ ਬੂਟ ਪਏ ਹੋਏ ਹਨ। 

PunjabKesari

ਗ੍ਰਹਿ ਮੰਤਰਾਲੇ ਦੇ ਆਵਾਜਾਈ ਵਿਭਾਗ ਮੁਤਾਬਕ 2018 'ਚ ਦੇਸ਼ ਭਰ 'ਚ 4,115 ਸੜਕ ਹਾਦਸੇ ਵਾਪਰੇ ਸਨ, ਜਿਨ੍ਹਾਂ 'ਚ 2500 ਲੋਕ ਮਾਰੇ ਗਏ ਅਤੇ 3000 ਤੋਂ ਵਧੇਰੇ ਲੋਕ ਜ਼ਖਮੀ ਹੋਏ। ਵਿਭਾਗ ਦੇ ਬੁਲਾਰੇ ਕਰਨਲ ਅਬਦੇਲਨਾਸਰ ਏਲਾਫੀ ਨੇ ਕਿਹਾ,''ਪ੍ਰਤੀ ਵਿਅਕਤੀ ਜਾਨਲੇਵਾ ਸੜਕ ਦੁਰਘਟਨਾਵਾਂ ਦੇ ਮਾਮਲੇ 'ਚ ਲੀਬੀਆ ਸਭ ਤੋਂ ਉੱਪਰ ਹੈ।
ਪਿਛਲੇ ਸਾਲ ਸੜਕ ਹਾਦਸਿਆਂ 'ਚ ਲੀਬੀਆ 'ਚ ਮਾਰੇ ਗਏ ਲੋਕਾਂ ਦੀ ਗਿਣਤੀ 2011 'ਚ ਦੇਸ਼ ਦੇ ਸ਼ਾਸਕ ਮੁਅੰਮਾਰ ਗੱਦਾਫੀ ਨੂੰ ਅਹੁਦੇ ਤੋਂ ਹਟਾਉਣ ਲਈ ਹੋਏ ਸੰਘਰਸ਼ ਤੋਂ ਕਿਤੇ ਜ਼ਿਆਦਾ ਹੈ। ਇੱਥੇ ਇਕ ਲੀਟਰ ਪੈਟਰੋਲ ਦੀ ਕੀਮਤ ਇਕ ਲੀਟਰ ਬੋਤਲਬੰਦ ਪਾਣੀ ਦੀ ਕੀਮਤ ਦੇ ਬਰਾਬਰ ਹੈ। ਸਰਕਾਰ ਵਲੋਂ ਸਬਸਿਡੀ ਮਿਲਣ ਦੇ ਬਾਅਦ ਇੱਥੇ ਪੈਟਰੋਲ ਦੀ ਕੀਮਤ 0.15 ਦਿਨਾਰ ਹੈ। ਆਵਾਜਾਈ ਵਿਭਾਗ ਦੇ ਮੁਖੀ ਜਨਰਲ ਮੁਹੰਮਦ ਹਾਦਿਆ ਨੇ ਦੱਸਿਆ ਕਿ ਲੀਬੀਆ 'ਚ ਕੁਝ ਖਸਤਾ ਹੋ ਚੁੱਕੀਆਂ ਸੜਕਾਂ ਦੀ ਮੁਰੰਮਤ ਪਿਛਲੇ 60 ਸਾਲਾਂ 'ਚ ਨਹੀਂ ਹੋਈ, ਜਿਸ ਨਾਲ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ।


Related News