ਨਿਊਜ਼ੀਲੈਂਡ 'ਚ ਛੁੱਟੀਆਂ ਦੌਰਾਨ ਵਾਪਰੇ ਸੜਕ ਹਾਦਸੇ, 19 ਲੋਕਾਂ ਦੀ ਦਰਦਨਾਕ ਮੌਤ

Wednesday, Jan 03, 2024 - 11:12 AM (IST)

ਨਿਊਜ਼ੀਲੈਂਡ 'ਚ ਛੁੱਟੀਆਂ ਦੌਰਾਨ ਵਾਪਰੇ ਸੜਕ ਹਾਦਸੇ, 19 ਲੋਕਾਂ ਦੀ ਦਰਦਨਾਕ ਮੌਤ

ਵੈਲਿੰਗਟਨ (ਯੂ. ਐੱਨ. ਆਈ.): ਕ੍ਰਿਸਮਿਸ-ਨਵੇਂ ਸਾਲ ਦੌਰਾਨ ਨਿਊਜ਼ੀਲੈਂਡ ਵਿਚ ਵੱਡੀ ਗਿਣਤੀ ਵਿਚ ਸੜਕ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਹ ਗਿਣਤੀ ਪੰਜ ਸਾਲ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੈ। ਅਧਿਕਾਰਤ ਅੰਕੜਿਆਂ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ੀਲੈਂਡ ਆਟੋਮੋਬਾਈਲ ਐਸੋਸੀਏਸ਼ਨ (ਏ.ਏ) ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਸੜਕ ਸੁਰੱਖਿਆ ਪਛੜ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਵਿਕਟੋਰੀਆ 'ਚ ਤੂਫਾਨ ਦਾ ਕਹਿਰ, ਬਿਜਲੀ ਗੁੱਲ ਤੇ ਆਵਾਜਾਈ ਪ੍ਰਭਾਵਿਤ

ਏ.ਏ ਸੜਕ ਸੁਰੱਖਿਆ ਦੇ ਬੁਲਾਰੇ ਡਾਇਲਨ ਥੌਮਸਨ ਨੇ ਕਿਹਾ, ''ਘਾਤਕ ਹਾਦਸੇ ਚੰਗੇ ਡਰਾਈਵਰਾਂ ਨਾਲ ਵੀ ਹੋ ਸਕਦੇ ਹਨ"।  ਉਨ੍ਹਾਂ ਨੇ ਡਰਾਈਵਰਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ ਸੀ।" ਸਰਕਾਰੀ ਅੰਕੜਿਆਂ ਅਨੁਸਾਰ ਸੜਕ ਨਾਲ ਸਬੰਧਤ ਮੌਤਾਂ 2023 ਵਿੱਚ 343 ਤੱਕ ਪਹੁੰਚ ਗਈਆਂ, ਜੋ ਇੱਕ ਸਾਲ ਪਹਿਲਾਂ 372  ਨਾਲੋਂ ਘੱਟ ਸਨ। ਸਥਾਨਕ ਟਰਾਂਸਪੋਰਟ ਅਧਿਕਾਰੀਆਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਹਾਦਸੇ ਸੜਕਾਂ 'ਤੇ ਡਰਾਈਵਰਾਂ ਦੇ ਵਿਵਹਾਰ ਕਾਰਨ ਵਾਪਰਦੇ ਹਨ, ਜਿਵੇਂ ਕਿ ਸੀਟ ਬੈਲਟ ਨਾ ਲਗਾਉਣਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News