ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

Wednesday, May 22, 2024 - 06:29 PM (IST)

ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸੂਬੇ ਜਾਰਜੀਆ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਤਿੰਨ ਭਾਰਤੀ-ਅਮਰੀਕੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਸਥਾਨਕ ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸ਼੍ਰੇਰਿਆ ਅਵਸਾਰਲਾ, ਅਨਿਵ ਸ਼ਰਮਾ ਅਤੇ ਆਰੀਅਨ ਜੋਸ਼ੀ ਦੇ ਰੂਪ 'ਚ ਹੋਈ ਹੈ, ਜਿਹੜੇ ਹਫ਼ਤੇ ਅਲਫਾਰੇਟਾ 'ਚ ਵੇਸਟਸਾਈਡ ਪਾਰਕਵੇ 'ਤੇ ਹਾਦਸਾਗ੍ਰਸਤ ਹੋਏ ਵਾਹਨ 'ਚ ਸਵਾਰ ਸਨ। 

ਇਹ ਵੀ ਪੜ੍ਹੋ - ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

ਦੱਸ ਦੇਈਏ ਕਿ ਘਟਨਾ ਸਥਾਨ 'ਤੇ ਮੌਜੂਦ ਸਬੂਤਾਂ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਚਾਲਕ ਨੇ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਉਸ ਦੀ ਕਾਰ ਪਲਟ ਗਈ। ਕਾਰ 'ਚ ਸਵਾਰ ਦੋ ਲੋਕ ਜੋਸ਼ੀ ਅਤੇ ਅਵਸਾਰਲਾ ਘਟਨਾ ਸਥਾਨ 'ਤੇ ਮ੍ਰਿਤਕ ਪਾਏ ਗਏ, ਜਦਕਿ ਬਾਕੀ ਤਿੰਨ ਲੋਕਾਂ ਨੂੰ ਇਲਾਜ ਲਈ ਨਾਰਥ ਫੁਲਟਨ ਹਸਪਤਾਲ ਲਿਜਾਇਆ ਗਿਆ। ਅਲਫਾਰੇਟਾ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਉਕਤ ਲੋਕਾਂ ਵਿਚੋਂ ਸ਼ਰਮਾ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਦੂਜੇ ਪਾਸੇ ਜਾਰਜੀਆ ਸਟੇਟ ਯੂਨੀਵਰਿਸਟੀ ਦੇ ਵਿਦਿਆਰਥੀ ਅਤੇ ਵਾਹਨ ਚਾਲਕ ਰਿਤਵਕ ਸੋਮਪੱਲੀ ਹਾਈ ਸਕੂਲ ਦੇ ਵਿਦਿਆਰਥੀ ਮੁਹੰਮਦ ਲਿਆਕਤ ਦੀ ਪਛਾਣ ਜ਼ਖਮੀ ਹੋਏ ਹੋਰਨਾਂ ਦੋ ਵਿਦਿਆਰਥੀਆਂ ਦੇ ਰੂਪ ਵਿਚ ਕੀਤੀ ਗਈ। ਬਿਆਨ ਮੁਤਾਬਕ ਸਾਰਿਆਂ ਦੀ ਉਮਰ 18 ਸਾਲ ਸੀ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News