ਚੰਦਰਮਾ ਦੀ ਚਾਲ ਨਾਲ ਤੱਟੀ ਖੇਤਰਾਂ ’ਚ ਵਧਦਾ ਹੈ ਹੜ੍ਹ ਦਾ ਖਤਰਾ

Sunday, Jul 25, 2021 - 11:25 PM (IST)

ਚੰਦਰਮਾ ਦੀ ਚਾਲ ਨਾਲ ਤੱਟੀ ਖੇਤਰਾਂ ’ਚ ਵਧਦਾ ਹੈ ਹੜ੍ਹ ਦਾ ਖਤਰਾ

ਕੇਪ ਕਲੀਵਲੈਂਡ - ਨਾਸਾ ਤੇ ਹਵਾਈ ਯੂਨੀਵਰਸਿਟੀ ਦੇ ਹੁਣੇ ਜਿਹੇ ਦੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੰਦਰਮਾ ਦੀ ਚਾਲ ਨਾਲ ਤੱਟੀ ਖੇਤਰਾਂ ਵਿਚ ਹੜ੍ਹ ਦਾ ਖਤਰਾ ਵਧਦਾ ਹੈ।

ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ

PunjabKesari
ਅਧਿਐਨ ਅਨੁਸਾਰ 2030 ਦੇ ਦਹਾਕੇ ਦਰਮਿਆਨ ਹੜ੍ਹ ਨਾਲ ਸਥਿਤੀ ਬਦਤਰ ਹੋ ਸਕਦੀ ਹੈ ਕਿਉਂਕਿ ਚੰਦਰਮਾ ਦੇ ਪੰਧ ਦੇ ਇਕ ਹੋਰ ਪੜਾਅ ਦੀ ਸ਼ੁਰੂਆਤ ਹੋਈ ਹੈ, ਜੋ ਜਲਵਾਯੂ ਤਬਦੀਲੀ ਨਾਲ ਸਮੁੰਦਰ ਦੇ ਵਧਦੇ ਲੈਵਲ ਨਾਲ ਜੁੜਿਆ ਹੈ। ਇਹ ਅਧਿਐਨ ਅਮਰੀਕਾ ਵਿਚ ਕੀਤਾ ਗਿਆ ਸੀ ਪਰ ਆਸਟ੍ਰੇਲੀਆ ਵਿਚ ਸਮੁੰਦਰੀ ਕੰਢੇ ਦੀ ਵਿਸ਼ਾਲ ਲੰਬਾਈ ਹੋਣ ਕਾਰਨ ਇਸ ਦੇ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣ ਦਾ ਖਤਰਾ ਹੈ। ਸਾਨੂੰ ਪਤਾ ਹੈ ਕਿ ਸਮੁੰਦਰ ਦਾ ਜਲ ਪੱਧਰ ਜਲਵਾਯੂ ਤਬਦੀਲੀ ਨਾਲ ਵਧ ਰਿਹਾ ਹੈ, ਜੋ ਕਿ ਹੜ੍ਹ ਦਾ ਖਤਰਾ ਵਧਾ ਦਿੰਦਾ ਹੈ। 

ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ


ਖੋਜੀਆਂ ਨੇ ਚੰਦਰਮਾ ਦੇ ਪੰਧ ’ਚ ‘ਲੜਖੜਾਉਣ’ ਵਾਲੇ 18.6-ਸਾਲਾ ਚੱਕਰ ਦੇ ਪੜਾਅ ਨੂੰ ਵੇਖਿਆ, ਜਿਸ ਨੂੰ ਪਹਿਲੀ ਵਾਰ 1728 ਵਿਚ ਪਛਾਣਿਆ ਗਿਆ ਸੀ। ਚੰਦਰਮਾ ਆਪਣੇ ਲੜਖੜਾਉਂਦੇ ਪੰਧ ਦੇ ਖਾਸ ਹਿੱਸਿਆਂ ਵਿਚ ਹੁੰਦਾ ਹੈ ਤਾਂ ਇਹ ਮਹਾਸਾਗਰਾਂ ਵਿਚ ਪਾਣੀ ਨੂੰ ਥੋੜ੍ਹਾ ਹੋਰ ਉੱਪਰ ਵੱਲ ਖਿੱਚਦਾ ਹੈ, ਜਿਸ ਨਾਲ ਹੜ੍ਹ ਦਾ ਖਤਰਾ ਵਧਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News