ਬ੍ਰਿਟੇਨ ਭਵਿੱਖ 'ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਕਰੇ ਮੇਜ਼ਬਾਨੀ: ਰਿਸ਼ੀ ਸੁਨਕ

08/01/2022 4:43:15 PM

ਲੰਡਨ (ਏਜੰਸੀ)- ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਆਖ਼ਰੀ ਪੜਾਅ ਵਿਚ ਜਗ੍ਹਾ ਬਣਾ ਚੁੱਕੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਚਾਹੁੰਦੇ ਹਨ ਕਿ ਦੇਸ਼ ਦੀ ਮਹਿਲਾ ਫੁੱਟਬਾਲ ਟੀਮ ਦੇ ਜਰਮਨੀ ਨੂੰ ਹਰਾ ਕੇ ਯੂਰੋ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਇੰਗਲੈਂਡ ਭਵਿੱਖ ਵਿਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਬੋਲੀ ਲਗਾਏ। ਲੰਡਨ ਦੇ ਮਸ਼ਹੂਰ ਵੈਂਬਲੇ ਸਟੇਡੀਅਮ 'ਚ ਐਤਵਾਰ ਰਾਤ ਦੀ ਖਿਤਾਬੀ ਜਿੱਤ ਨੂੰ ਮਹਿਲਾ ਖੇਡਾਂ ਲਈ 'ਪਰਿਵਰਤਨਕਾਰੀ' ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸੁਨਕ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬ੍ਰਿਟੇਨ ਦੁਨੀਆ ਦੀ ਸਰਵੋਤਮ ਖੇਡ ਦਾ ਘਰ ਬਣੇ ਅਤੇ ਜੇਕਰ ਉਹ ਚੁਣੇ ਗਏ ਤਾਂ ਉਹ ਮਹਿਲਾ ਫੁੱਟਬਾਲ ਦੀ ਸਮੀਖਿਆ ਦੀ ਯੋਜਨਾ ਵਿਚ 'ਚ ਤੇਜ਼ੀ ਲਿਆਉਣਗੇ।

ਸੁਨਕ ਨੇ ਕਿਹਾ, 'ਯੂ.ਕੇ. ਪ੍ਰਮੁੱਖ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਮੇਜ਼ਬਾਨ ਹੈ, ਜੋ ਨਾ ਸਿਰਫ਼ ਸਾਨੂੰ ਬਹੁਤ ਮਾਣ ਮਹਿਸੂਸ ਕਰਾਉਂਦਾ ਹੈ, ਸਗੋਂ ਨੌਕਰੀਆਂ ਅਤੇ ਮੌਕੇ ਵੀ ਪੈਦਾ ਕਰਦਾ ਹੈ। ਮੈਂ ਭਵਿੱਖ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਬੋਲੀ ਲਗਾਉਣ ਲਈ ਦੇਸ਼ ਦੇ ਫੁਟਬਾਲ ਸੰਘਾਂ ਦੇ ਨਾਲ ਕੰਮ ਕਰਾਂਗਾ। ਗਲੋਬਲ ਬ੍ਰਿਟੇਨ ਦੁਨੀਆ ਦੀ ਸਭ ਤੋਂ ਵਧੀਆ ਖੇਡ ਦਾ ਘਰ ਹੋਵੇਗਾ।' ਵਿਸ਼ਵ ਕੱਪ 2027 ਲਈ ਰਸਮੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤੋਂ ਬਾਅਦ 2031 ਅਤੇ 2035 ਵਿਸ਼ਵ ਕੱਪ ਲਈ ਵੀ ਬੋਲੀ ਲਗਾਈ ਜਾਵੇਗੀ। ਜੇਕਰ ਸੁਨਕ ਨੂੰ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਹੈ, ਤਾਂ ਮਹਿਲਾ ਫੁੱਟਬਾਲ ਦੀ ਸਮੀਖਿਆ ਤੁਰੰਤ ਸ਼ੁਰੂ ਕੀਤੀ ਜਾ ਸਕਦੀ ਹੈ।


cherry

Content Editor

Related News