ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗੁਰਪੁਰਬ ਮੌਕੇ ਕੀਤਾ ਆਪਣੇ ਪੰਜਾਬੀ ਵਿਰਸੇ ਦਾ ਜ਼ਿਕਰ
Tuesday, Nov 28, 2023 - 03:25 AM (IST)
ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੇ ਦਫਤਰ '10 ਡਾਊਨਿੰਗ ਸਟ੍ਰੀਟ' ਤੋਂ ਜਾਰੀ ਸੰਦੇਸ਼ 'ਚ ' ਪੰਜਾਬੀ ਭਾਰਤੀ ਵਿਰਸੇ ਦਾ ਜ਼ਿਕਰ ਕੀਤਾ। ਸੁਨਕ (43) ਦਾ ਜਨਮ ਬਰਤਾਨੀਆ ਵਿਚ ਪੂਰਬੀ ਅਫ਼ਰੀਕਾ ਤੋਂ ਇਕ ਹਿੰਦੂ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸ ਦੇ ਦਾਦਾ-ਦਾਦੀ ਦਾ ਸਬੰਧ ਲੁਧਿਆਣਾ ਅਤੇ ਵੰਡ ਤੋਂ ਪਹਿਲਾਂ ਅਜੋਕੇ ਪਾਕਿਸਤਾਨ ਵਿਚ ਗੁਜਰਾਂਵਾਲਾ ਨਾਲ ਸੀ।
ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ 'ਤੇ ਕੁੜੀਆਂ ਨੂੰ ਸੁਣਾਇਆ ਮੌਤ ਦਾ ਫ਼ੁਰਮਾਨ
ਰਿਸ਼ੀ ਸੁਨਕ ਨੇ ਆਪਣੀਆਂ ਸ਼ੁਭਕਾਮਨਾਵਾਂ ਵਿਚ ਬਰਤਾਨੀਆ ਵਿਚ ਬ੍ਰਿਟਿਸ਼ ਸਿੱਖਾਂ ਦੇ ਅਥਾਹ ਯੋਗਦਾਨ ਨੂੰ "ਮਾਣ ਅਤੇ ਪ੍ਰੇਰਨਾ ਦਾ ਸਰੋਤ" ਦੱਸਿਆ। ਸੁਨਕ ਨੇ ਕਿਹਾ, "ਮੈਨੂੰ ਬਰਤਾਨੀਆ, ਭਾਰਤ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਅੱਜ ਅਸੀਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪੰਜਾਬੀ ਭਾਰਤੀ ਵਿਰਾਸਤ ਦੇ ਵਿਅਕਤੀ ਹੋਣ ਦੇ ਨਾਤੇ, ਇਹ ਦਿਨ ਮੇਰੇ ਲਈ ਖਾਸ ਤੌਰ 'ਤੇ ਪਿਆਰਾ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8