ਬ੍ਰਿਟੇਨ : ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਦੇ ਆਖ਼ਰੀ ਪੜਾਅ ’ਤੇ ਪਹੁੰਚੇ ਰਿਸ਼ੀ ਸੁਨਕ, ਟ੍ਰਸ ਨਾਲ ਸਖ਼ਤ ਟੱਕਰ

07/21/2022 10:34:46 AM

ਲੰਡਨ (ਏਜੰਸੀ)- ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਦੇ ਆਖ਼ਰੀ ਪੜਾਅ ’ਚ ਜਗ੍ਹਾ ਬਣਾ ਲਈ ਹੈ। ਹੁਣ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਅਗਵਾਈ ਕਰਨ ਲਈ ਉਨ੍ਹਾਂ ਦਾ ਮੁਕਾਬਲਾ ਵਿਦੇਸ਼ ਮੰਤਰੀ ਲਿਜ ਟ੍ਰਸ ਨਾਲ ਹੋਵੇਗਾ। ਸੁਨਕ ਨੇ ਟੋਰੀ ਸੰਸਦਾਂ ਦੇ ਪੰਜਵੇਂ ਅਤੇ ਆਖ਼ਰੀ ਦੌਰ ਦੀ ਵੋਟਿੰਗ ’ਚ 137 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂਕਿ ਦੂਜੇ ਸਥਾਨ 'ਤੇ ਰਹੀ ਟ੍ਰਸ ਨੂੰ 113 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ। 

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਸਫ਼ਾਈ ਮੁਲਾਜ਼ਮਾਂ ਦੀ ਭਾਰੀ ਕਮੀ, ਸਾਲਾਨਾ 1 ਕਰੋੜ ਰੁਪਏ ਤਨਖ਼ਾਹ ਦੇਣ ਨੂੰ ਤਿਆਰ ਹੈ ਸਰਕਾਰ

ਉਥੇ ਹੀ ਵਪਾਰ ਮੰਤਰੀ ਪੈਨੀ ਮੋਰਡੌਂਟ 105 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ। ਬ੍ਰਿਟੇਨ ਦੇ 42 ਸਾਲਾ ਸਾਬਕਾ ਵਿੱਤ ਮੰਤਰੀ ਸੁਨਕ ਹੁਣ ਤੱਕ ਵੋਟਿੰਗ ਦੇ ਹਰ ਗੇੜ 'ਚ ਸਿਖ਼ਰ 'ਤੇ ਰਹੇ ਹਨ। ਉਨ੍ਹਾਂ ਮੰਗਲਵਾਰ ਨੂੰ ਮਿਲੀਆਂ ਆਪਣੀਆਂ 118 ਵੋਟਾਂ ਵਿੱਚ 19 ਵੋਟਾਂ ਹੋਰ ਜੋੜੀਆਂ ਅਤੇ ਅੰਤਮ ਪ੍ਰਦਰਸ਼ਨ ਵਿੱਚ ਜਗ੍ਹਾ ਬਣਾਉਣ ਲਈ 120 ਸੰਸਦ ਮੈਂਬਰਾਂ ਦੇ ਸਮਰਥਨ ਦੇ ਅੰਕੜੇ ਨੂੰ ਆਰਾਮ ਨਾਲ ਪਾਰ ਕਲ ਲਿਆ। ਸੁਨਕ ਅਤੇ ਟਰਸ ਹੁਣ ਸੋਮਵਾਰ ਨੂੰ ਬੀਬੀਸੀ 'ਤੇ ਲਾਈਵ ਟੈਲੀਵਿਜ਼ਨ ਬਹਿਸ ਵਿੱਚ ਆਪਣੇ ਪਹਿਲੇ ਆਹਮੋ-ਸਾਹਮਣੇ ਦੇ ਮੁਕਾਬਲੇ ਲਈ ਤਿਆਰ ਹਨ।

ਇਹ ਵੀ ਪੜ੍ਹੋ: ਔਰਤਾਂ ਦੀ ਜੇਲ੍ਹ ’ਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News