ਰਿਪੁਦਮਨ ਸਿੰਘ ਮਲਿਕ ਨੇ ਸਿੱਖਾਂ ਲਈ ਸਕਾਰਾਤਮਕ ਕਦਮ ਚੁੱਕਣ 'ਤੇ PM ਮੋਦੀ ਦਾ ਕੀਤਾ ਧੰਨਵਾਦ

Tuesday, Jan 18, 2022 - 11:41 AM (IST)

ਟੋਰਾਂਟੋ (ਬਿਊਰੋ) ਕੈਨੇਡਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਕਈ ਸਕਾਰਾਤਮਕ ਕਦਮਾਂ ਲਈ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਹਨਾਂ ਨੇ ਮੋਦੀ ਸਰਕਾਰ ਦੁਆਰਾ ਚੁੱਕੇ ਗਏ ਬੇਮਿਸਾਲ ਸਕਾਰਾਤਮਕ ਕਦਮਾਂ ਲਈ ਉਹਨਾਂ ਦਾ "ਤਹਿ ਦਿਲੋਂ ਧੰਨਵਾਦ" ਪ੍ਰਗਟ ਕੀਤਾ। 

ਆਪਣੇ ਪੱਤਰ ਵਿਚ ਉਹਨਾਂ ਨੇ ਲਿਖਿਆ ਕਿ ਮੈਂ ਇਹ ਪੱਤਰ ਤੁਹਾਨੂੰ ਲੰਬੇ ਸਮੇਂ ਤੋਂ ਪੜ੍ਹੀਆਂ ਜਾਣ ਵਾਲੀਆਂ ਸਿੱਖ ਮੰਗਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਵੱਲੋਂ ਚੁੱਕੇ ਗਏ ਬੇਮਿਸਾਲ ਸਕਾਰਾਤਮਕ ਕਦਮਾਂ ਲਈ ਦਿਲੋਂ ਧੰਨਵਾਦ ਪ੍ਰਗਟ ਕਰਨ ਲਈ ਲਿਖ ਰਿਹਾ ਹਾਂ, ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਹਜ਼ਾਰਾਂ ਸਿੱਖਾਂ ਦੇ ਭਾਰਤ ਦੌਰੇ, ਪਾਸਪੋਰਟ ਅਤੇ ਵੀਜ਼ਾ ਦੇਣ 'ਤੇ ਪਾਬੰਦੀ ਲਗਾਉਣ ਵਾਲੀ ਬਲੈਕਲਿਸਟ ਨੂੰ ਖ਼ਤਮ ਕਰਨਾ ਸ਼ਾਮਲ ਹੈ। ਸ਼ਰਨਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ 1984-ਦੰਗਿਆਂ ਦੇ ਬੰਦ ਕੀਤੇ ਗਏ ਸੈਂਕੜੇ ਕੇਸਾਂ ਨੂੰ ਮੁੜ ਖੋਲ੍ਹਣਾ, ਜਿਹਨਾਂ ਵਿਚ ਕੁਝ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਜੇਲ੍ਹ ਦੀ ਸਜ਼ਾ ਦਿੱਤੀ ਗਈ।ਇਸ ਤੋਂ ਇਲਾਵਾ 1984 ਦੇ ਦੰਗਿਆਂ ਨੂੰ 'ਨਸਲਕੁਸ਼ੀ' ਕਰਾਰ ਦੇਣਾ ਅਤੇ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੁਆਰਾ ਸਦਨ ਵਿਚ ਸਿੱਖ ਵਿਰੋਧੀ ਨਸਲਕੁਸ਼ੀ ਦੇ ਪੀੜਤਾਂ ਦੇ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕਰਨਾ ਹੈ।  

PunjabKesari

ਆਪਣੇ ਪੱਤਰ ਵਿਚ ਉਹਨਾਂ ਨੇ ਅੱਗੇ ਲਿਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨਾਲ ਭਾਰਤ ਤੋਂ ਸ਼ਰਧਾਲੂਆਂ ਨੂੰ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਅਸਥਾਨ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੀ ਹੈ। ਉਨ੍ਹਾਂ ਨੇ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ - ਨੂੰ 'ਵੀਰ ਬਾਲ ਦਿਵਸ' ਐਲਾਨਣ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਸਿੰਘ ਨੇ ਮੋਦੀ ਸਰਕਾਰ ਅਤੇ ਭਾਰਤ ਖ਼ਿਲਾਫ਼ ਸਿੱਖ ਭਾਈਚਾਰੇ ਦੇ ਕੁਝ ਗੁੰਮਰਾਹ ਮੈਂਬਰਾਂ ਦੁਆਰਾ "ਸੰਗਠਿਤ ਮੁਹਿੰਮ" ਚਲਾਉਣ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ ਜੋ ਭਾਰਤ ਨੂੰ ਅਸਥਿਰ ਕਰਨ ਅਤੇ ਇਸ ਦੀ ਰਾਸ਼ਟਰੀ ਅਖੰਡਤਾ ਨੂੰ ਚੁਣੌਤੀ ਦੇਣ 'ਚ ਦਿਲਚਸਪੀ ਰੱਖਦੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਜਮਾਤ-ਏ-ਇਸਲਾਮੀ ਪ੍ਰਮੁੱਖ ਨੇ ਇਮਰਾਨ ਨੂੰ ਦੱਸਿਆ ‘ਕੌਮਾਂਤਰੀ ਭਿਖਾਰੀ’

ਸਿੰਘ ਨੇ ਲੰਬਿਤ ਮੁੱਦਿਆਂ ਦੇ ਨਿਪਟਾਰੇ ਲਈ ਭਾਰਤ ਸਰਕਾਰ ਨਾਲ ਕੰਮ ਕਰਨ ਦਾ ਵਾਅਦਾ ਕੀਤਾ।ਸਿੱਖ ਭਾਈਚਾਰੇ ਨੂੰ ਲਿਖੇ ਇੱਕ ਵੱਖਰੇ ਪੱਤਰ ਵਿੱਚ ਸਿੰਘ ਨੇ ਉਨ੍ਹਾਂ ਨੂੰ ਦੇਸ਼ ਵਿਰੋਧੀ ਕੰਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।ਉਹਨਾਂ ਨੇ ਲਿਖਿਆ ਕਿ ਮੈਂ ਵਿਸ਼ਵ ਸ਼ਾਂਤੀ ਲਈ ਆਪਣੀ ਰੋਜ਼ਾਨਾ ਅਰਦਾਸ ਕਰਦਾ ਹਾਂ ਕਿਉਂਕਿ ਮੈਂ ਆਪਣੇ ਭਾਈਚਾਰੇ ਜਾਂ ਕਿਸੇ ਵੀ ਭਾਈਚਾਰੇ ਨੂੰ ਹਿੰਸਾ ਦਾ ਸ਼ਿਕਾਰ ਹੁੰਦੇ ਦੇਖਣਾ ਪਸੰਦ ਨਹੀਂ ਕਰਦਾ। ਉਹਨਾਂ ਮੁਤਾਬਕ, ਮੈਂ ਨਹੀਂ ਮੰਨਦਾ ਕਿ ਪ੍ਰਧਾਨ ਮੰਤਰੀ ਦੇ ਸਿੱਖ ਭਾਈਚਾਰੇ ਪ੍ਰਤੀ ਬਹੁਤ ਸਾਰੇ ਸਕਾਰਾਤਮਕ ਕੰਮਾਂ ਨੂੰ ਦੇਖਦਿਆਂ ਉਨ੍ਹਾਂ ਦੀ ਗਲਤ ਤਰੀਕੇ ਨਾਲ ਆਲੋਚਨਾ ਕਰਨਾ ਸਹੀ ਹੈ। ਆਲੋਚਨਾ ਕਰਨ ਦੀ ਬਜਾਏ ਸਾਨੂੰ ਭਵਿੱਖ ਲਈ ਸਕਾਰਾਤਮਕ ਸਾਂਝੇਦਾਰੀ ਲਈ ਉਹਨਾਂ ਦੀ ਅਗਵਾਈ ਹੇਠ ਭਾਰਤ ਸਰਕਾਰ ਨਾਲ ਅਰਥਪੂਰਨ ਤੌਰ 'ਤੇ ਕੰਮਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। 

ਜਾਣੋ ਰਿਪੂਦਮਨ ਸਿੰਘ ਮਲਿਕ ਬਾਰੇ
ਮਲਿਕ ਕੈਨੇਡਾ ਵਿੱਚ ਖਾਲਸਾ ਸਕੂਲ ਚਲਾਉਂਦੇ ਹਨ ਅਤੇ 2005 ਵਿੱਚ ਕੈਨੇਡੀਅਨ ਨਿਆਂਪਾਲਿਕਾ ਦੁਆਰਾ 1985 ਵਿੱਚ ਏਅਰ ਇੰਡੀਆ ਕਨਿਸ਼ਕ ਬੰਬ ਧਮਾਕਾ ਮਾਮਲੇ ਵਿੱਚ ਬਰੀ ਹੋ ਗਿਆ ਸੀ।ਵੈਨਕੂਵਰ ਐਜੂਕੇਸ਼ਨ ਬੋਰਡ ਦੇ ਪਾਠਕ੍ਰਮ ਤੋਂ ਇਲਾਵਾ ਖ਼ਾਲਸਾ ਸਕੂਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੀ ਪੜ੍ਹਾਉਂਦਾ ਹੈ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀ ਕੀਰਤਨ ਸਮੇਤ ਸਿੱਖ ਧਰਮ ਦੀਆਂ ਕਲਾਸਾਂ ਲੈਂਦੇ ਹਨ।


Vandana

Content Editor

Related News