ਕੈਨੇਡਾ ਦੇ 150 ਸਾਲਾ ਜਸ਼ਨਾਂ ਲਈ ਖੁੱਲ੍ਹੀ ਬਰਫ ਨਾਲ ਜੰਮੀ ਰੀਡੀਊ ਝੀਲ, 2500 ਲੋਕਾਂ ਨੇ ਖੇਡੀ ਹਾਕੀ (ਤਸਵੀਰਾਂ)

02/19/2017 12:09:08 PM

ਓਟਾਵਾ— ਸ਼ਨੀਵਾਰ ਨੂੰ ਓਟਾਵਾ ਦੀ ਬਰਫ ਨਾਲ ਜੰਮੀ ਰੀਡੀਊ ਝੀਲ ਨੂੰ ਸਕੇਟਿੰਗ ਲਈ ਬੰਦ ਕਰਕੇ ਹਾਕੀ ਖਿਡਾਰੀਆਂ ਲਈ ਖੋਲ੍ਹ ਦਿੱਤਾ ਗਿਆ। ਬਰਫ ਨਾਲ ਜੰਮੀ ਇਸ ਝੀਲ ''ਤੇ ਕੁੱਲ 2500 ਬੱਚਿਆਂ ਨੇ ਹਾਕੀ ਖੇਡੀ ਅਤੇ ਕੈਨੇਡਾ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਨੈਸ਼ਨਲ ਕੈਪੀਟਲ ਕਮਿਸ਼ਨ ਨੇ ਝੀਲ ਨੂੰ ਸਵੇਰੇ 9.15 ਵਜੇ ਤੱਕ ਬੰਦ ਕਰ ਦਿੱਤਾ ਸੀ, ਤਾਂ ਜੋ ਇਸ ''ਤੇ ਹਾਕੀ ਖੇਡੀ ਜਾ ਸਕੇ। ਹਾਕੀ ਖੇਡਣ ਵਾਲੇ ਬੱਚਿਆਂ ਵਿਚ 7 ਤੋਂ 12 ਸਾਲ ਦੀ ਉਮਰ ਤੱਕ ਦੇ ਬੱਚੇ ਸ਼ਾਮਲ ਸਨ। ਇਸ ਆਯੋਜਨ ਵਿਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੇ ਕਿਹਾ ਕਿ ਕੈਨੇਡਾ ਦੇ 150 ਸਾਲ ਪੂਰੇ ਹੋਣ ਮੌਕੇ ਰੀਡੀਊ ਝੀਲ ''ਤੇ ਹਾਕੀ ਖੇਡਣਾ ਸ਼ਾਨਦਾਰ ਅਨੁਭਵ ਰਿਹਾ।

Kulvinder Mahi

News Editor

Related News