ਬਿੱਲ ਭੁਗਤਾਨ ''ਚ ਹੋਈ ਗਲਤੀ ਕਾਰਨ ਪਿਆ ਘਾਟਾ ਪਰ ਮਿਲਿਆ ''ਸਬਰ ਦਾ ਫਲ''

Tuesday, Jan 09, 2018 - 03:19 PM (IST)

ਬਿੱਲ ਭੁਗਤਾਨ ''ਚ ਹੋਈ ਗਲਤੀ ਕਾਰਨ ਪਿਆ ਘਾਟਾ ਪਰ ਮਿਲਿਆ ''ਸਬਰ ਦਾ ਫਲ''

ਰਿਚਮੰਡ— ਕੈਨੇਡਾ ਦੇ ਸ਼ਹਿਰ ਰਿਚਮੰਡ 'ਚ ਰਹਿਣ ਵਾਲੀ ਜੈਨਿਸ ਵ੍ਹਾਈਟਿੰਗ ਨਾਂ ਦੀ ਔਰਤ ਨੇ ਦੱਸਿਆ ਗਲਤੀ ਨਾਲ ਦੁਕਾਨ ਵਾਲਿਆਂ ਨੇ ਉਸ ਦੇ ਵਾਧੂ ਪੈਸੇ ਕੱਟ ਲਏ ਸਨ ਪਰ ਹੁਣ ਉਸ ਨੂੰ ਉਸ ਦੇ ਪੈਸੇ ਵੀ ਵਾਪਸ ਮਿਲੇ ਅਤੇ ਸਬਰ ਦਾ ਫਲ ਵੀ ਮਿਲਿਆ। ਉਸ ਨੇ ਦੱਸਿਆ ਕਿ ਪਿਛਲੇ ਮਹੀਨੇ ਉਹ ਇਕ ਦੁਕਾਨ 'ਤੇ ਗਈ ਅਤੇ ਉਸ ਨੇ 120 ਡਾਲਰਾਂ ਦੇ ਗਿਫਟ ਕਾਰਡ ਖਰੀਦੇ। ਜਦ ਉਸ ਨੇ ਇਸ ਦਾ ਭੁਗਤਾਨ ਕਾਰਡ ਰਾਹੀਂ ਕਰਵਾਇਆ ਤਾਂ ਭੁਗਤਾਨ ਨਾ ਹੋਇਆ। ਬਿੱਲ ਕੱਟਣ ਵਾਲੀ ਕੁੜੀ ਨੇ ਉਸ ਨੂੰ ਦੋਬਾਰਾ ਪਿੰਨ ਭਰਨ ਨੂੰ ਕਿਹਾ। ਇਸ ਲਈ ਜੈਨਿਸ ਨੇ ਮੁੜ ਪਿੰਨ ਭਰ ਕੇ ਭੁਗਤਾਨ ਕੀਤਾ ਤੇ ਸਾਮਾਨ ਲੈ ਕੇ ਚਲੀ ਗਈ। ਵਾਪਸ ਜਾਂਦਿਆ ਜੈਨਿਸ ਨੇ ਸੋਚਿਆ ਕਿ ਉਹ ਇਕ ਵਾਰ ਚੈੱਕ ਕਰ ਲਵੇ ਕਿ ਕਿਤੇ ਉਸ ਦੇ ਬਿੱਲ ਦਾ ਭੁਗਤਾਨ ਦੋ ਵਾਰ ਤਾਂ ਨਹੀਂ ਹੋ ਗਿਆ। 
ਇਸ ਮਗਰੋਂ ਜਦ ਉਸ ਨੇ ਬੈਂਕ 'ਚ ਜਾ ਕੇ ਪਰਚੀ ਕਢਾਈ ਤਾਂ ਪਤਾ ਲੱਗਾ ਉਸ ਨੇ ਸੱਚ-ਮੁੱਚ ਦੋ ਵਾਰ ਭੁਗਤਾਨ ਕਰ ਦਿੱਤਾ ਹੈ। ਉਹ ਵਾਪਸ ਉਸੇ ਦੁਕਾਨ 'ਤੇ ਗਈ ਅਤੇ ਬਿੱਲ ਕੱਟਣ ਵਾਲੀ ਕੁੜੀ ਨੂੰ ਦੱਸਿਆ ਪਰ ਉਸ ਨੇ ਕਿਹਾ ਕਿ ਉਸ ਦੀ ਮਸ਼ੀਨ 'ਤੇ ਇਸ ਤਰ੍ਹਾਂ ਦਾ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ। ਇਸ ਦੇ ਕੁੱਝ ਦਿਨਾਂ ਮਗਰੋਂ ਜੈਨਿਸ ਨੇ ਕੰਜ਼ਿਊਮਰ ਮੈਟਰਸ ਦੀ ਮਦਦ ਲਈ ਅਤੇ ਜਾਂਚ ਹੋਣ ਮਗਰੋਂ ਪਤਾ ਲੱਗਾ ਕਿ ਉਹ ਸੱਚ ਬੋਲ ਰਹੀ ਸੀ। ਜਿਸ ਦੁਕਾਨ ਤੋਂ ਉਸ ਨੇ ਗਿਫਟ ਕਾਰਡ ਖਰੀਦੇ ਸਨ, ਉਸ ਦੇ ਮਾਲਕ ਨੇ ਕਿਹਾ ਕਿ ਇਸ ਔਰਤ ਨੂੰ ਦੋਹਰਾ ਬਿੱਲ ਭਰਨਾ ਪਿਆ ਪਰ ਉਹ ਇਕ ਵਾਰ ਵੀ ਗਲਤ ਨਹੀਂ ਬੋਲੀ ਤੇ ਨਾ ਹੀ ਵਾਰ-ਵਾਰ ਕਿਸੇ ਨੂੰ ਤੰਗ ਕੀਤਾ। ਇਸ ਲਈ ਉਨ੍ਹਾਂ ਨੇ ਜੈਨਿਸ ਦੇ ਪੈਸੇ ਤਾਂ ਵਾਪਸ ਕੀਤੇ ਪਰ ਨਾਲ ਦੇ ਨਾਲ ਉਸ ਨੂੰ 120 ਡਾਲਰਾਂ ਦਾ ਇਕ ਹੋਰ ਤੋਹਫਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜੈਨਿਸ ਦੇ ਸਬਰ ਤੋਂ ਬਹੁਤ ਖੁਸ਼ ਹਨ। ਜੈਨਿਸ ਨੂੰ ਉਸ ਦੇ ਸਬਰ ਦਾ ਫਲ ਮਿਲਿਆ ਤੇ ਉਹ ਖੁਸ਼ ਹੈ।


Related News