ਪੋਰਨ ਕੇਸ ਮਾਮਲਾ: ਔਰਤ ਨੂੰ ਮਿਲੇਗਾ 42 ਕਰੋੜ ਦਾ ਹਰਜ਼ਾਨਾ
Friday, Apr 13, 2018 - 12:17 PM (IST)

ਕੈਲੀਫੋਰਨੀਆ(ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਫੈਡਰਲ ਡਿਸਟਰਿਕਟ ਕੋਰਟ ਨੇ ਰਿਵੈਂਜ ਪੋਰਨ ਕੇਸ ਵਿਚ ਇਕ ਸ਼ਖਸ ਨੂੰ ਪੀੜਤ ਔਰਤ ਨੂੰ 42 ਕਰੋੜ ਰੁਪਏ ਦਾ ਹਰਜ਼ਾਨਾ ਚੁਕਾਉਣ ਦਾ ਹੁਕਮ ਦਿੱਤਾ ਹੈ। ਸ਼ਖਸ 'ਤੇ ਔਰਤ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਇੰਟਰਨੈਟ 'ਤੇ ਪੋਸਟ ਕਰਨ ਦਾ ਦੋਸ਼ ਸੀ। ਔਰਤ ਦੇ ਵਕੀਲ ਮੁਤਾਬਕ ਰਿਵੈਂਜ ਪੋਰਟ ਮਾਮਲਿਆਂ ਵਿਚ ਇਹ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਹਰਜ਼ਾਨਾ ਹੈ।
ਇਸ ਔਰਤ ਨੇ ਡੇਵਿਡ ਈਲਮਾ ਨਾਂ ਦੇ ਸ਼ਖਸ ਵਿਰੁੱਧ ਸਿਵਲ ਕੋਰਟ ਵਿਚ ਕੇਸ ਫਾਈਲ ਕੀਤਾ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਸਾਲ 2013 ਵਿਚ ਔਰਤ ਅਤੇ ਉਸ ਦੇ ਪ੍ਰੇਮੀ ਦਾ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ ਹੀ ਉਸ ਸ਼ਖਸ ਨੇ ਔਰਤ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਪੋਰਨੋਗ੍ਰਾਫੀ ਵੈਬਸਾਈਟਸ 'ਤੇ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਸ਼ਖਸ ਨੇ ਔਰਤ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦੀ ਜ਼ਿੰਦਗੀ ਇੰਨੀ ਬਰਬਾਦ ਕਰ ਦੇਵੇਗਾ ਕਿ ਉਹ ਖੁਦਕੁਸ਼ੀ ਕਰ ਲਏਗੀ।
ਅਦਾਲਤ ਨੇ ਆਪਣੇ ਹੁਕਮ ਵਿਚ 4 ਲੱਖ 50 ਹਜ਼ਾਰ ਡਾਲਰ ਕਾਪੀਰਾਈਟ ਉਲੰਘਣ, 30 ਲੱਖ ਡਾਲਰ ਗੰਭੀਰ ਮਾਨਿਸਕ ਤਣਾਅ ਅਤੇ 3 ਲੱਖ ਹੋਰ ਨੁਕਸਾਨ ਦੀ ਪੂਰਤੀ ਲਈ ਚੁਕਾਉਣ ਦਾ ਹੁਕਮ ਦਿੱਤਾ। ਇਸ ਪੂਰੇ ਮਾਮਲੇ ਵਿਚ ਦੋਸ਼ੀ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।