ਸਰਵੇ 'ਚ ਖੁਲਾਸਾ, ਟਰੰਪ ਰਹੇ ਅਮਰੀਕਾ ਦੇ ਸਭ ਤੋਂ ਖਰਾਬ ਰਾਸ਼ਟਰਪਤੀ, ਜਾਣੋ ਬਾਈਡੇਨ ਦੀ ਰੈਂਕਿੰਗ

Wednesday, Feb 21, 2024 - 02:00 PM (IST)

ਸਰਵੇ 'ਚ ਖੁਲਾਸਾ, ਟਰੰਪ ਰਹੇ ਅਮਰੀਕਾ ਦੇ ਸਭ ਤੋਂ ਖਰਾਬ ਰਾਸ਼ਟਰਪਤੀ, ਜਾਣੋ ਬਾਈਡੇਨ ਦੀ ਰੈਂਕਿੰਗ

ਵਾਸ਼ਿੰਗਟਨ (ਰਾਜ ਗੋਗਨਾ)- ਮਾਹਿਰਾਂ ਦੇ ਇੱਕ ਪੈਨਲ ਦੁਆਰਾ 154 ਵਿਦਵਾਨਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ ਡੋਨਾਲਡ ਟਰੰਪ ਦੀ ਅਮਰੀਕੀ ਇਤਿਹਾਸ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਵਜੋਂ ਦਰਜਾਬੰਦੀ ਹੋਈ ਹੈ। ਇਸ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿਚ ਕੁਝ ਮਹੀਨੇ ਹੀ ਰਹਿ ਗਏ ਹਨ ਤਾਂ ਹੁਣ ਇਹ ਹੈਰਾਨ ਕਰਨ ਵਾਲਾ ਸਰਵੇਖਣ ਸਾਹਮਣੇ ਆਇਆ ਹੈ। ਸਰਵੇਖਣ ਵਿੱਚ ਡੋਨਾਲਡ ਟਰੰਪ ਨੂੰ ਸਾਰੇ 45 ਰਾਸ਼ਟਰਪਤੀਆਂ ਵਿੱਚੋਂ ਸਭ ਤੋਂ ਖਰਾਬ ਦੱਸਿਆ ਗਿਆ ਹੈ। ਉਹ ਇਸ ਸੂਚੀ 'ਚ ਆਖਰੀ ਸਥਾਨ 'ਤੇ ਹੈ। ਇਸ ਦੇ ਨਾਲ ਹੀ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ 14ਵੇਂ ਨੰਬਰ 'ਤੇ ਰੱਖਿਆ ਗਿਆ ਹੈ।

ਇਸ ਸਰਵੇਖਣ ਨੇ ਅਮਰੀਕੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ। ਅਮਰੀਕਾ 'ਚ ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਇਹ ਤੈਅ ਹੋ ਜਾਵੇਗਾ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਰਾਸ਼ਟਰਪਤੀ ਕੌਣ ਬਣੇਗਾ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਰਿਪਬਲਿਕਨ ਪਾਰਟੀ 'ਚ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ 'ਚ ਜੋਅ ਬਾਈਡੇਨ ਆਪਣੇ ਵਿਰੋਧੀਆਂ 'ਤੇ ਪਛਾੜ ਲੈਂਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦੋਵਾਂ ਵਿਚਾਲੇ ਹੁਣ ਜ਼ਬਰਦਸਤੀ ਮੁਕਾਬਲਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਅਮਰੀਕਾ ਵਿੱਚ ਰਾਸ਼ਟਰਪਤੀ ਦਿਵਸ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਮਹਾਨਤਾ ਪ੍ਰੋਜੈਕਟ ਮਾਹਿਰ ਸਰਵੇਖਣ ਵਿੱਚ ਅਮਰੀਕੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-5 ਸਟਾਰ ਰਿਜ਼ੋਰਟ 'ਚ ਆਂਡੇ ਖਾਣ ਤੋਂ ਬਾਅਦ 8 ਸਾਲ ਦੇ ਬੱਚੇ ਦੀ ਕਿਡਨੀ ਫੇਲ, ਡਾਕਟਰਾਂ ਨੇ ਦੱਸੀ ਹੈਰਾਨ ਕਰਨ ਵਾਲੀ ਵਜ੍ਹਾ

15 ਨਵੰਬਰ ਤੋਂ 31 ਦਸੰਬਰ ਦਰਮਿਆਨ ਕੀਤੇ ਗਏ ਸਰਵੇਖਣ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੂਚੀ 'ਚ ਸਭ ਤੋਂ ਹੇਠਾਂ ਰੱਖਿਆ ਗਿਆ ਹੈ ਜਦਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ 14ਵਾਂ ਸਥਾਨ ਦਿੱਤਾ ਗਿਆ ਹੈ। ਇਹ ਸਰਵੇਖਣ ਮਾਹਿਰਾਂ ਦੇ ਇੱਕ ਪੈਨਲ ਦੁਆਰਾ ਕਰਵਾਇਆ ਗਿਆ। ਯੂਨੀਵਰਸਿਟੀ ਆਫ ਕੋਸਟਲ ਕੈਰੋਲੀਨਾ ਦੇ ਵੌਨ ਅਤੇ ਯੂਨੀਵਰਸਿਟੀ ਆਫ ਹਿਊਸਟਨ ਦੇ ਰੋਟਿੰਗਹਾਸ ਨੇ 154 ਵਿਦਵਾਨਾਂ ਦਾ ਸਰਵੇਖਣ ਕੀਤਾ ਹੈ। ਜਿਸ ਵਿੱਚ ਅਮਰੀਕੀ ਰਾਜਨੀਤੀ ਵਿਗਿਆਨ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਕਾਰਜਕਾਰੀ ਰਾਜਨੀਤੀ ਵਿਭਾਗਾਂ ਦੇ ਮੌਜੂਦਾ ਅਤੇ ਹਾਲੀਆ ਜੋ ਮੈਂਬਰ ਸ਼ਾਮਲ ਹਨ। ਇਨ੍ਹਾਂ ਮਾਹਿਰਾਂ ਨੇ ਲੋਕਾਂ ਨੂੰ ਸਮਝਾਇਆ ਕਿ ਉਨ੍ਹਾਂ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਸਭ ਤੋਂ ਵਧੀਆ ਰਾਸਟਰਪਤੀ ਕੋਣ ਹੋਵੇਗਾ। 

ਇਸ ਸਰਵੇਖਣ ਵਿੱਚ ਅਮਰੀਕਾ ਦੇ ਸਾਰੇ 45 ਰਾਸ਼ਟਰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਗੌਰਤਲਬ ਹੈ ਕਿ ਸਾਲ 2015 ਅਤੇ 2018 ਵਿੱਚ ਵੀ ਅਜਿਹਾ ਹੀ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਨੇ ਲੋਕਾਂ ਨੂੰ ਹਰੇਕ ਰਾਸ਼ਟਰਪਤੀ ਨੂੰ 0 ਤੋਂ 100 ਤੱਕ ਦਰਜਾ ਦੇਣ ਲਈ ਕਿਹਾ। ਜਿਸ ਵਿੱਚ 0 ਦਾ ਮਤਲਬ ਹੈ ਸਭ ਤੋਂ ਅਸਫਲ, 50 ਦਾ ਮਤਲਬ ਔਸਤ ਅਤੇ 100 ਦਾ ਮਤਲਬ ਹੈ ਮਹਾਨ। ਫਿਰ ਉਨ੍ਹਾਂ ਨੇ ਹਰੇਕ ਰਾਸ਼ਟਰਪਤੀ ਲਈ ਔਸਤ ਸਕੋਰ ਦੀ ਗਿਣਤਾ ਕੀਤੀ ਅਤੇ ਉਨ੍ਹਾਂ ਨੂੰ ਪਹਿਲੇ ਤੋਂ ਆਖਰੀ ਤੱਕ ਦਰਜਾ ਦਿੱਤਾ। ਇਸ ਸਾਲ ਦੇ ਸਰਵੇਖਣ 'ਚ ਚੋਟੀ ਦੇ ਸਥਾਨ 'ਤੇ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਇਸ ਸੂਚੀ ਵਿਚ ਇਕਲੌਤਾ ਵੱਡਾ ਬਦਲਾਅ ਟਰੰਪ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਫਗਵਾੜਾ ਦੇ ਨੌਜਵਾਨ ਨੇ ਕਰਾਈ ਬੱਲੇ-ਬੱਲੇ, ਹਾਸਲ ਕੀਤੀ ਇਹ ਉਪਲਬਧੀ

ਇਨ੍ਹਾਂ ਪ੍ਰਧਾਨਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕੀਤਾ ਹਾਸਲ 

ਇਸ ਸਰਵੇਖਣ ਅਨੁਸਾਰ ਅਬਰਾਹਿਮ ਲਿੰਕਨ ਨੂੰ ਪਹਿਲਾ ਸਥਾਨ ਮਿਲਿਆ ਹੈ, ਜਿਸ ਨੇ ਦੇਸ਼ ਵਿੱਚੋਂ ਗੁਲਾਮੀ ਨੂੰ ਖ਼ਤਮ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਘਰੇਲੂ ਯੁੱਧ ਦੌਰਾਨ ਦੇਸ਼ ਦੀ ਅਗਵਾਈ ਕੀਤੀ। ਸੂਚੀ ਵਿੱਚ ਦੂਜੇ ਨੰਬਰ 'ਤੇ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਸੀ, ਜਿਸ ਨੇ ਅਮਰੀਕਾ ਨੂੰ ਮਹਾਨ ਉਦਾਸੀ ਅਤੇ ਦੂਜੇ ਵਿਸ਼ਵ ਯੁੱਧ ਵਿਚ ਅਗਵਾਈ ਕੀਤੀ ਸੀ। ਜਦਕਿ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਇਸ ਸੂਚੀ ਵਿਚ ਤੀਜੇ ਸਥਾਨ 'ਤੇ ਸਨ। ਸੂਚੀ ਵਿੱਚ ਚੋਟੀ ਦੇ ਤਿੰਨ ਟੈਡੀ ਰੂਜ਼ਵੈਲਟ, ਥਾਮਸ ਜੇਫਰਸਨ ਅਤੇ ਹੈਰੀ ਟਰੂਮੈਨ ਸਨ। ਪਿਛਲੀ ਸੂਚੀ 'ਚ ਨੌਵੇਂ ਸਥਾਨ 'ਤੇ ਰਹੇ ਬਰਾਕ ਓਬਾਮਾ ਇਸ ਸਾਲ ਸੱਤਵੇਂ ਸਥਾਨ 'ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News