ਗੰਭੀਰ ਬੀਮਾਰੀ ਨਾਲ ਪੀੜਤ ਇਹ ਲੜਕੀ, 90 ਡਿੱਗਰੀ ਤੱਕ ਮੁੜ ਗਈ ਧੌਣ

07/12/2019 4:58:42 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਿੰਧ ਵਿਚ ਰਹਿਣ ਵਾਲੀ 11 ਸਾਲ ਦੀ ਲੜਕੀ ਦੀ ਗਰਦਨ ਰਹੱਸਮਈ ਤਰੀਕੇ ਨਾਲ 90 ਡਿੱਗਰੀ ਤੱਕ ਮੁੜ ਗਈ। ਇਸ ਨੂੰ ਸਹੀ ਕਰਵਾਉਣ ਲਈ ਉਹ ਸਰਜਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਮੰਨਿਆ ਜਾਂਦਾ ਹੈ ਕਿ ਅਫਸ਼ੀਨ ਕੁੰਭਾਰ ਨੂੰ ਮਾਸਪੇਸ਼ੀਆਂ ਦੀ ਬੀਮਾਰੀ ਹੈ, ਜਿਸ ਕਾਰਨ ਉਸ ਦੀ ਗਰਦਨ ਗੰਭੀਰ ਰੂਪ ਨਾਲ ਮੁੜ ਗਈ ਹੈ। ਜਿਸ ਨੂੰ ਡਾਕਟਰੀ ਭਾਸ਼ਾ ਵਿਚ ਟਾਰਟੀਕੋਲਿਸ ਕਿਹਾ ਜਾਂਦਾ ਹੈ।
ਇਹ ਸਮੱਸਿਆ ਪਹਿਲੀ ਵਾਰ ਉਦੋਂ ਸਾਹਮਣੇ ਆਈ ਸੀ, ਜਦੋਂ ਉਹ ਸਿਰਫ 8 ਮਹੀਨੇ ਦੀ ਸੀ ਅਤੇ ਬਾਹਰ ਖੇਡਦੇ ਸਮੇਂ ਉਸ ਦੀ ਗਰਦਨ ਵਿਚ ਸੱਟ ਲੱਗ ਗਈ ਸੀ। ਆਪਣੇ ਸਿਰ ਨੂੰ ਸਿੱਧਾ ਰੱਖਣ ਵਿਚ ਅਸਮਰੱਥ ਅਫਸ਼ੀਨ ਲਗਾਤਾਰ ਦਰਦ ਵਿਚ ਜੀ ਰਹੀ ਹੈ। ਉਸ ਨੂੰ ਖਾਣ, ਪਖਾਨੇ ਦੀ ਵਰਤੋਂ ਕਰਨ ਅਤੇ ਇਥੋਂ ਤੱਕ ਕਿ ਚੱਲਣ-ਫਿਰਨ ਵਿਚ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਹਾਲਤ ਦੀ ਵਜ੍ਹਾ ਨਾਲ ਉਹ ਸਕੂਲ ਜਾਣ ਵਿਚ ਵੀ ਅਸਮਰੱਥ ਹੈ।
ਉਹ ਸਿੰਧ ਦੇ ਮਿਠੀ ਵਿਚ 52 ਸਾਲ ਦੀ ਮਾਂ ਜਮੀਲਨ ਅਤੇ 27 ਸਾਲ ਦੇ ਵੱਡੇ ਭਰਾ ਮੁਹੰਮਦ ਯਾਕੂਬ ਦੇ ਨਾਲ ਰਹਿੰਦੀ ਹੈ। ਪਰਿਵਾਰ ਨੂੰ ਨਹੀਂ ਪਤਾ ਹੈ ਕਿ ਉਸ ਦਾ ਭਵਿੱਖ ਕੀ ਹੋਵੇਗਾ। ਡਾਕਟਰ ਵੀ ਇਹ ਦੇਖ ਕੇ ਹੈਰਾਨ ਹਨ ਕਿ ਉਸ ਦੀ ਮੁੜੀ ਹੋਈ ਗਰਦਨ ਦੀ ਕੀ ਵਜ੍ਹਾ ਹੈ। ਪਿਛਲੇ ਸਾਲ ਕੈਂਸਰ ਨਾਲ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਤੋਂ ਅਫਸ਼ੀਨ ਦੀ ਸਰਜਰੀ ਕਰਵਾਉਣ ਵਿਚ ਪਰਿਵਾਰ ਅਸਮਰੱਥ ਹੈ। ਉਸ ਦੀ ਮਾਂ ਜਮੀਲਨ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਤਕਰੀਬਨ 500 ਰੁਪਏ ਮਹੀਨੇ 'ਚ ਕਿਸੇ ਤਰ੍ਹਾਂ ਘਰ ਚਲਾ ਰਹੀ ਹੈ।
ਆਪਣੀ ਭੈਣ ਦੀ ਹਾਲਤ ਬਾਰੇ ਬੋਲਦੇ ਹੋਏ ਯਾਕੂਬ ਨੇ ਕਿਹਾ ਕਿ ਅਸੀਂ ਭਵਿੱਖ ਲਈ ਚਿੰਤਤ ਹਾਂ। ਸਾਨੂੰ ਨਹੀਂ ਪਤਾ ਕਿ ਉਸ ਦਾ ਕੀ ਹੋਵੇਗਾ। ਅਸੀਂ ਚਿੰਤਤ ਹਾਂ ਕਿ ਜੇਕਰ ਉਸ ਨੂੰ ਬਿਨਾਂ ਇਲਾਜ ਦੇ ਛੱਡ ਦਿੱਤਾ ਜਾਵੇ, ਤਾਂ ਉਸ ਨੂੰ ਕੋਈ ਦੂਜੀ ਬੀਮਾਰੀ ਵੀ ਹੋ ਸਕਦੀ ਹੈ। ਰੀੜ ਦੀ ਹੱਡੀ ਜਾਂ ਗਲੇ ਦੀ ਮਾਸਪੇਸ਼ੀਆਂ ਵਿਚ ਸੱਟ ਲੱਗਣ ਕਾਰਨ ਟਾਰਟੀਕੁਲਿਸ ਦੀ ਬੀਮਾਰੀ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਉਸ ਦੀ ਗਰਦਨ 'ਤੇ ਲਗਾਤਾਰ ਤਣਾਅ ਬਣਿਆ ਰਹਿੰਦਾ ਹੈ। ਜਿਸ ਨਾਲ ਉਸ ਦੀਆਂ ਮਾਸਪੇਸ਼ੀਆਂ ਵਿਚ ਸੋਜ ਆ ਜਾਂਦੀ ਹੈ ਅਤੇ ਤੰਤਰਿਕਾ ਜੜਾਂ 'ਤੇ ਦਬਾਅ ਪੈਂਦਾ ਹੈ।


Sunny Mehra

Content Editor

Related News