ਅਫਗਾਨਿਸਤਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਨਵੀਂ ਦਿੱਲੀ ਲਈ ਅੱਜ ਵਿਸ਼ੇਸ਼ ਜਹਾਜ਼ ਭਰੇਗਾ ਉਡਾਣ
Tuesday, Aug 10, 2021 - 06:20 PM (IST)
ਕਾਬੁਲ (ਏ.ਐੱਨ.ਆਈ,): ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਤੇਜ਼ ਹੋ ਗਏ ਹਨ। ਇਸ ਕਾਰਨ ਉੱਥੇ ਹਾਲਾਤ ਬਦਤਰ ਹੋ ਚੁੱਕੇ ਹਨ। ਇਸ ਦੌਰਾਨ ਭਾਰਤੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਖ਼ਬਰ ਹੈ ਕਿ ਅਫਗਾਨਿਸਤਾਨ ਵਿਚ ਸਥਿਤ ਮਜ਼ਾਰ-ਏ-ਸ਼ਰੀਫ ਤੋਂ ਨਵੀਂ ਦਿੱਲੀ ਲਈ ਅੱਜ ਸ਼ਾਮ ਨੂੰ ਇਕ ਵਿਸ਼ੇਸ਼ ਫਲਾਈਟ ਰਵਾਨਾ ਹੋਣ ਵਾਲੀ ਹੈ।ਇਸ ਲਈ ਮਜ਼ਾਰ-ਏ-ਸ਼ਰੀਫ ਨੇੜੇ ਰਹਿਣ ਵਾਲੇ ਭਾਰਤੀਆਂ ਨੂੰ ਇਸ ਫਲਾਈਟ ਜ਼ਰੀਏ ਸਵਦੇਸ਼ ਪਰਤਣ ਦੀ ਅਪੀਲ ਕੀਤੀ ਗਈ ਹੈ। ਮਜ਼ਾਰ-ਏ-ਸ਼ਰੀਫ ਵਿਚ ਭਾਰਤ ਦੇ ਵਣਜ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਬਲਾਂ ਨੇ ਅਫਗਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਕੀਤੇ ਢੇਰ
ਭਾਰਤੀਆਂ ਲਈ ਨੰਬਰ ਜਾਰੀ
ਇਸ ਦੇ ਨਾਲ ਹੀ ਵਣਜ ਦੂਤਾਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਵੀ ਭਾਰਤ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ ਉਹ ਤੁਰੰਤ ਆਪਣੇ ਪੂਰੇ ਨਾਮ, ਪਾਸਪੋਰਟ ਨੰਬਰ, ਐਕਸਪਾਇਰੀ ਤਾਰੀਖ਼ ਦੇ ਨਾਲ ਵਟਸਐਪ ਕਰ ਦੇਣ।ਦੂਤਾਵਾਸ ਵੱਲੋਂ ਇਸ ਲਈ ਨੰਬਰ ਵੀ ਸ਼ੇਅਰ ਕੀਤੇ ਗਏ ਹਨ। ਇਹ ਨੰਬਰ 0785891303 ਅਤੇ 0785891301 ਹਨ।ਇਸ ਦੇ ਇਲਾਵਾ ਭਾਰਤ ਸਰਕਾਰ ਦੇ ਫ਼ੈਸਲੇ ਮੁਤਾਬਕ ਮਜ਼ਾਰ-ਏ-ਸ਼ਰੀਫ ਵਿਚ ਮੌਜੂਦ ਕੌਂਸਲੇਟ ਵਿਚ ਕੰਮ ਕਰ ਰਹੇ ਭਾਰਤੀ ਕਰਮਚਾਰੀਆਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ।