ਮੈਲਬੌਰਨ ਸਥਿਤ ਰੈਸਟੋਰੈਂਟ ''ਚ ਅੱਧੀ ਰਾਤ ਨੂੰ ਲੱਗੀ ਅੱਗ, ਜਾਂਚ ਜਾਰੀ

11/19/2017 12:11:22 PM

ਮੈਲਬੌਰਨ (ਏਜੰਸੀ)— ਮੈਲਬੌਰਨ ਦੇ ਗਲੇਨਫਰੀ ਰੋਡ 'ਤੇ ਸਥਿਤ ਇਕ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ। ਮੈਲਬੌਰਨ ਦੇ ਗਲੇਨਫਰੀ ਰੋਡ 'ਤੇ ਇਸ ਰੈਸਟੋਰੈਂਟ ਦਾ ਨਾਂ 'ਨਮਸਕਾਰ ਇੰਡੀਅਨ ਰੈਸਟੋਰੈਂਟ' ਹੈ। ਅੱਗ ਤੇਜ਼ੀ ਨਾਲ ਅੱਗ ਫੈਲ ਗਈ ਅਤੇ ਰੈਸਟੋਰੈਂਟ ਦੇ ਨਾਲ ਬਣੇ ਘਰਾਂ 'ਚੋਂ ਨਿਕਲ ਗਏ, ਕਿਉਂਕਿ ਅੱਗ ਫੈਲਦੀ ਜਾ ਰਹੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਝੁਲਸਿਆ ਨਹੀਂ। ਅੱਗ ਲੱਗਣ ਦੇ ਤੁਰੰਤ ਬਾਅਦ ਫਾਇਰ ਫਾਈਟਰਜ਼ ਮੌਕੇ 'ਤੇ ਪੁੱਜੇ ਅਤੇ ਕਾਫੀ ਮੁਸ਼ੱਕਤ ਤੋਂ ਅੱਗ 'ਤੇ ਕਾਬੂ ਪਾਇਆ ਗਿਆ। 
ਫਾਇਰ ਫਾਈਟਰਾਂ ਨੂੰ ਅੱਗ ਬੁਝਾਉਣ ਵਿਚ ਤਕਰੀਬਨ ਅੱਧਾ ਘੰਟਾ ਲੱਗਾ। ਪੁਲਸ ਅਤੇ ਸਰਵੇਖਣ ਅਧਿਕਾਰੀਆਂ ਨੇ ਸਵੇਰੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਰੈਸਟੋਰੈਂਟ ਦੀ ਨੁਕਸਾਨੀ ਗਈ ਇਮਾਰਤ ਨੂੰ ਦੇਖਿਆ। ਅਧਿਕਾਰੀਆਂ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News