ਕੈਮੇਰੋਵੋ ਸ਼ਾਪਿੰਗ ਮਾਲ ਅੱਗ ਮਾਮਲੇ ਕਾਰਨ ਸੂਬੇ ਦੇ ਗਵਰਨਰ ਨੇ ਦਿੱਤਾ ਅਸਤੀਫਾ

Sunday, Apr 01, 2018 - 02:07 PM (IST)

ਮਾਸਕੋ— ਰੂਸ ਦੇ ਕੈਮੇਰੋਵੇ ਸੂਬੇ ' ਚ ਗਵਰਨਰ ਅਮਾਨ ਤੁਲੇਯੇਬ ਨੇ ਸ਼ਾਪਿੰਗ ਮਾਲ 'ਚ ਅੱਗ ਲੱਗਣ ਦੀ ਘਟਨਾ ਮਗਰੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਬੇ ਦੇ ਇਕ ਸ਼ਾਪਿੰਗ ਮਾਲ 'ਚ ਪਿਛਲੇ ਹਫਤੇ ਲੱਗੀ ਅੱਗ 'ਚ 41 ਬੱਚਿਆਂ ਸਮੇਤ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ। ਗਵਰਨਰ ਦੇ ਦਫਤਰ ਤੋਂ ਜਾਰੀ 3 ਮਿੰਟ ਲੰਬੀ ਵੀਡੀਓ 'ਚ ਉਨ੍ਹਾਂ ਨੇ ਕਿਹਾ,''ਮੈਂ ਆਪਣਾ ਅਸਤੀਫਾ ਰੂਸ ਦੇ ਰਾਸ਼ਟਰਪਤੀ ਨੂੰ ਦੇ ਦਿੱਤਾ ਹੈ।'' ਤੁਲੇਯੇਬ 1997 ਤੋਂ ਹੀ ਕੋਲਾ ਖਾਨਾਂ ਵਾਲੇ ਇਸ ਇਲਾਕੇਦੇ ਗਵਰਨਰ ਸਨ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ,''ਇਸ ਭਾਰੀ ਬੋਝ ਨਾਲ ਉਹ ਇੱਥੇ ਅਹੁਦੇ 'ਤੇ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਦਾ ਅਸਤੀਫਾ ਇਕੋ-ਇਕ ਫੈਸਲਾ ਹੈ।'' ਸਾਈਬੇਰੀਆ ਦੇ ਕੈਮੇਰੋਵੋ 'ਚ ਹੋਏ ਇਸ ਹਾਦਸੇ 'ਚ ਕਈ ਮਾਂ-ਬਾਪ ਦੀ ਪੂਰੀ ਦੁਨੀਆ ਹੀ ਉੱਜੜ ਗਈ। ਉਨ੍ਹਾਂ ਨੇ ਆਪਣੇ ਸਾਰੇ ਹੀ ਬੱਚਿਆਂ ਨੂੰ ਗੁਆ ਲਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸ਼ੁਰੂਆਤ 'ਚ ਗਵਰਨਰ ਨੂੰ ਬਰਖਾਸਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


Related News